ਜਲੰਧਰ, 17 ਜੁਲਾਈ (ਸ਼ਿਵ)- ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਸੰਗਠਨਾਤਮਕ ਵਿਸਥਾਰ ਕਰਦਿਆਂ ਇੱਕ ਅਹਿਮ ਕਦਮ ਚੁੱਕਿਆ ਹੈ | ਇਸੇ ਲੜੀ ਤਹਿਤ ਸੰਜੀਵ ਭਗਤ ਨੂੰ ਜਲੰਧਰ ਸ਼ਹਿਰੀ ਜ਼ਿਲ੍ਹੇ ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸ ਜ਼ਿੰਮੇਵਾਰੀ ਮਿਲਣ 'ਤੇ ਸੰਜੀਵ ਭਗਤ ਨੇ ਪਾਰਟੀ ਦੀ ਹਾਈਕਮਾਨ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ ਮਾਨ ਤੇ ਅਮਨ ਅਰੋੜਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਸੰਜੀਵ ਭਗਤ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਇਹ ਰਹੇਗੀ ਕਿ ਪਾਰਟੀ ਦੀਆਂ ਨੀਤੀਆਂ ਤੇ ਸਰਕਾਰ ਵੱਲੋਂ ਕੀਤੇ ਗਏ ਕੰਮ ਪੰਜਾਬ ਦੇ ਹਰ ਨਾਗਰਿਕ ਤੱਕ ਸਹੀ ਰੂਪ 'ਚ ਪਹੁੰਚਣ |