ਜਲੰਧਰ, 17 ਜੁਲਾਈ (ਸ਼ਿਵ)- ਪ੍ਰਾਪਰਟੀ ਟੈਕਸ ਵਿਭਾਗ ਨੇ ਟੈਕਸ ਡਿਫਾਲਟਰਾਂ ਖ਼ਿਲਾਫ਼ ਆਪਣੀ ਕਰਵਾਈ ਕਰਦੇ ਹੋਏ ਅੱਜ ਜੀ.ਟੀ. ਰੋਡ ਨਜ਼ਦੀਕ ਕੰਪਨੀ ਬਾਗ਼ ਵਿਖੇ 5 ਕਾਰੋਬਾਰੀ ਪ੍ਰਾਪਰਟੀਆਂ ਨੂੰ ਸੀਲ ਕਰ ਦਿੱਤਾ ਹੈ | ਦੱਸਣਯੋਗ ਹੈ ਕਿ 31 ਜੁਲਾਈ ਤੱਕ ਓ.ਟੀ.ਐੱਸ. ਸਕੀਮ ਅਧੀਨ ਵਿਆਜ ਤੇ ਜੁਰਮਾਨੇ ਦੀ ਮੁਆਫ਼ੀ ਦੇ ਕਾਰਨ ਨਿਗਮ ਨੇ ਲੋਕਾਂ ਨੂੰ ਐੱਸ.ਐਮ.ਐੱਸ. ਰਾਹੀਂ ਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਆਪਣਾ ਬਕਾਇਆ ਟੈਕਸ ਜਮ੍ਹਾਂ ਕਰਵਾਉਣ ਬਾਰੇ ਜਾਗਰੂਕ ਕੀਤਾ ਸੀ | ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਐੱਸ.ਐਮ.ਐੱਸ. ਰਾਹੀਂ ਉਨ੍ਹਾਂ ਨੇ ਆਪਣਾ ਬਣਦਾ ਟੈਕਸ 31 ਜੁਲਾਈ ਤੱਕ ਜਮ੍ਹਾਂ ਨਾ ਕਰਵਾਇਆ ਤਾਂ ਉਨ੍ਹਾਂ ਦੀਆਂ ਇਮਾਰਤਾਂ ਸੀਲ ਕੀਤੀਆਂ ਜਾਣਗੀਆਂ |