ਜਲੰਧਰ, 17 ਜੁਲਾਈ (ਸ਼ਿਵ)-ਜੁਆਇੰਟ ਫੋਰਮ ਪਾਵਰਕਾਮ, ਟਰਾਂਸਕੋ ਦੇ ਸੱਦੇ 'ਤੇ ਸ਼ਕਤੀ ਸਦਨ ਜਲੰਧਰ ਵਿਖੇ ਪਾਵਰਕਾਮ, ਟਰਾਂਸਕੋ ਦੇ ਵੱਖ-ਵੱਖ ਯੂਨੀਅਨਾਂ ਦੇ ਕਰਮਚਾਰੀਆਂ ਵਲੋਂ ਜੋ ਜੁਆਇੰਟ ਫਾਰਮ ਵਿਚ ਸ਼ਾਮਿਲ ਹਨ, ਧਰਨਾ ਬਲਵਿੰਦਰ ਸਿੰਘ ਰਾਣਾ, ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਗਰੁੱਪ ਜਲੰਧਰ ਤੇ ਪੈੱ੍ਰਸ ਸਕੱਤਰ ਪੰਜਾਬ ਦੀ ਅਗਵਾਈ 'ਚ ਦਿੱਤਾ ਗਿਆ | ਧਰਨੇ ਵਿਚ ਸ਼ਾਮਿਲ ਮੁਲਾਜ਼ਮਾਂ ਵਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਜੋ ਕਿ ਜੁਆਇੰਟ ਫਾਰਮ ਨਾਲ ਹੋਈ ਮੀਟਿੰਗ 'ਚ ਮੈਨੇਜਮੈਂਟ ਵਲੋਂ ਮੰਨੀਆਂ ਗਈਆਂ ਸਨ, ਉਨ੍ਹਾਂ ਪ੍ਰਤੀ ਹੁਣ ਮੈਨੇਜਮੈਂਟ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ | ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਬਲਵਿੰਦਰ ਸਿੰਘ ਰਾਣਾ ਵਲੋਂ ਦੱਸਿਆ ਗਿਆ ਕਿ ਹੱਕੀ ਮੰਗਾਂ ਜਿਵੇਂ ਨਵੇਂ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦਾ 6ਵਾਂ ਪੇਅ ਕਮਿਸ਼ਨ ਲਾਗੂ ਕਰਨਾ ਸਮੇਤ ਹੋਰ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਗਈ | ਧਰਨੇ ਨੂੰ ਵੱਖ-ਵੱਖ ਬੁਲਾਰਿਆਂ ਵਲੋਂ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਤੇ ਬੋਰਡ ਮੈਨੇਜਮੈਂਟ ਦੀ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ 27 ਜੁਲਾਈ ਨੂੰ ਜੁਆਇੰਟ ਫਾਰਮ ਦੇ ਸੱਦੇ 'ਤੇ ਜਲੰਧਰ ਦੇ ਮੁਲਾਜ਼ਮਾਂ ਵਲੋਂ ਬਿਜਲੀ ਮੰਤਰੀ ਦੀ ਕੋਠੀ ਦਾ ਘਿਰਾਊ ਕਰਨ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਬਲਵਿੰਦਰ ਸਿੰਘ ਰਾਣਾ ਤੇ ਹੋਰ ਵੀ ਹਾਜ਼ਰ ਸਨ |