23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਮੇਅਰ ਨੇ ਹਾਈਵੇ ਦੇ ਪੁਲ਼ਾਂ ਕੋਲ ਸਰਵਿਸ ਲੇਨਾਂ ਦੀ ਸ਼ੁਰੂ ਕਰਵਾਈ ਸਫ਼ਾਈ

ਅਜੀਤ ਡੈਸਕ 17-07-2025
ਜਲੰਧਰ, 16 ਜੁਲਾਈ (ਸ਼ਿਵ)- ਜਲੰਧਰ ਸ਼ਹਿਰ ਤੋਂ ਲੰਘਦੇ ਹਾਈਵੇ ਦੀ ਹਾਲਤ ਕਾਫੀ ਮਾੜੀ ਹੋਣ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਵਾਰ ਦੀਆਂ ਬਰਸਾਤਾਂ ਵਿਚ ਹੀ ਹਾਈਵੇ ਤੋਂ ਪਾਣੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਹੀ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਸੀ | ਮੇਅਰ ਵਨੀਤ ਧੀਰ ਵਲੋਂ ਕੌਮੀ ਹਾਈਵੇ ਅਥਾਰਿਟੀ ਆਫ਼ ਇੰਡੀਆ ਨੂੰ ਚਿੱਠੀ ਲਿਖਣ ਦੇ ਬਾਵਜੂਦ ਸ਼ਹਿਰ ਤੋਂ ਲੰਘਦੇ ਹਾਈਵੇ ਦੀ ਹਾਲਤ ਵਿਚ ਸੁਧਾਰ ਨਾ ਕਰਨ ਕਰਕੇ ਮੇਅਰ ਵਨੀਤ ਧੀਰ ਨੇ ਆਪ ਹੀ ਸ਼ਹਿਰ ਦੇ ਬਾਹਰਲੇ ਪਾਸੇ ਹਾਈਵੇ ਦੇ ਪੁਲਾਂ ਦੇ ਨਾਲ ਲਗਦੀਆਂ ਸਰਵਿਸ ਲੇਨਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ | ਪੁਲਾਂ ਦੇ ਕੋਲ ਸਰਵਿਸ ਲੇਨ 'ਤੇ ਕਈ ਥਾਵਾਂ 'ਤੇ ਕੂੜਾ, ਮਲਬਾ ਹੋਣ ਕਰਕੇ ਸਥਿਤੀ ਕਾਫੀ ਖ਼ਰਾਬ ਸੀ ਜਿਸ ਕਰਕੇ ਲੋਕਾਂ ਨੂੰ ਲੰਘਣ ਮੌਕੇ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ | ਮੇਅਰ ਵਨੀਤ ਧੀਰ ਨੇ ਇਨ੍ਹਾਂ ਸਰਵਿਸ ਲੇਨ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਤੇ ਨਿਗਮ ਦੀ ਮਸ਼ੀਨਰੀ ਨੇ ਕਈ ਗੱਡੀਆਂ ਭਰ ਕੇ ਉੱਥੋਂ ਮਲਬਾ ਚੁਕਾਇਆ ਹੈ | ਸ਼ਹਿਰ ਤੋਂ ਲੰਘਦੇ ਹਾਈਵੇ ਵਾਲੀ ਜਗ੍ਹਾ ਕਈ ਥਾਵਾਂ ਤੋਂ ਕਾਫੀ ਖ਼ਰਾਬ ਹੈ ਤੇ ਹਾਈਵੇ ਦੀਆਂ ਸਰਵਿਸ ਲੇਨਾਂ ਦਾ ਕਈ ਜਗ੍ਹਾ ਤਾਂ ਸੀਵਰੇਜ ਨਹੀਂ ਜੋੜੇ ਗਏ ਹਨ ਜਿਸ ਕਰਕੇ ਕਾਫੀ ਸਮੇਂ ਤੱਕ ਬਰਸਾਤੀ ਪਾਣੀ ਦੀ ਕੋਈ ਨਿਕਾਸੀ ਨਹੀਂ ਹੁੰਦੀ ਤਾਂ ਲੋਕਾਂ ਦੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਹੈ | ਮੇਅਰ ਵਨੀਤ ਧੀਰ ਨੇ ਕੁੱਝ ਦਿਨ ਪਹਿਲਾਂ ਹੀ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਅੰਬਾਲਾ ਦੇ ਪ੍ਰਾਜੈਕਟ ਮੈਨੇਜਰ ਨੂੰ ਇਕ ਚਿੱਠੀ ਲਿਖੀ ਸੀ ਤੇ ਇਸ ਦਾ ਕੋਈ ਹੱਲ ਨਹੀਂ ਕੱਢਿਆ ਗਿਆ | ਮੇਅਰ ਨੇ ਵਿਭਾਗ ਨੂੰ ਹਾਈਵੇ 'ਤੇ ਸਹੂਲਤਾਂ ਪ੍ਰਦਾਨ ਕਰਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ |
ਪਿਛਲੀ ਖ਼ਬਰ ਐਕਟਿਵਾ 'ਤੇ ਜਾ ਰਹੇ ਕਾਰੋਬਾਰੀ ਨੂੰ ਪੁਲਿਸ ਵਾਲੇ ਬਣ ਕੇ ਘੇਰਿਆ, 10 ਲੱਖ ਦੇ ਗਹਿਣੇ ਲੁੱਟੇ ਅਗਲੀ ਖ਼ਬਰ ਲੈਂਡ ਪੂਲਿੰਗ ਸਕੀਮ ਦੇ ਵਿਰੋਧ 'ਚ ਯੂਥ ਕਾਂਗਰਸ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।