ਸ਼ਾਹਕੋਟ, 15 ਜੁਲਾਈ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਭਾਜਪਾ ਮੰਡਲ ਅਧੀਨ ਆਉਂਦੇ ਪਿੰਡ ਲਸੂੜੀ ਵਿਖੇ ਮੋਦੀ ਸਰਕਾਰ ਦੀਆਂ ਸਕੀਮਾਂ ਸੰਬੰਧੀ ਵਿਸ਼ੇਸ਼ ਸਹਾਇਤ ਕੈਂਪ ਹਲਕਾ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਦੀ ਅਗਵਾਈ ਤੇ ਮੰਡਲ ਪ੍ਰਧਾਨ ਸੰਜਮ ਮੈਸਨ ਦੀ ਦੇਖ-ਰੇਖ ਹੇਠ ਲਗਾਇਆ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨੀਸ਼ ਧੀਰ, ਸੀਨੀਅਰ ਭਾਜਪਾ ਆਗੂ ਰਾਣਾ ਹਰਦੀਪ ਸਿੰਘ, ਦਵਿੰਦਰ ਕਲੇਰ ਸਟੇਟ ਖ਼ਜ਼ਾਨਚੀ ਤੇ ਸੁਦਰਸ਼ਨ ਸੋਬਤੀ ਸਟੇਟ ਕਮੇਟੀ ਮੈਂਬਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਜ਼ਿਲ੍ਹਾ ਪ੍ਰਧਾਨ ਮਨੀਸ਼ ਧੀਰ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਸਕੀਮਾਂ ਨੂੰ ਹਰ ਪਿੰਡ ਤੱਕ ਲੈ ਕੇ ਜਾਵਾਂਗੇ | ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਕੈਂਪ ਲਗਾ ਕੇ ਇੱਕੋ ਛੱਤ ਹੇਠਾਂ ਲੋਕਾਂ ਨੂੰ ਕੇਂਦਰੀ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ | ਇਸ ਮੌਕੇ ਰੌਬਿਨ ਸ਼ਰਮਾ ਮੰਡਲ ਪ੍ਰਧਾਨ ਪਰਜੀਆਂ, ਸੰਜੀਵ ਸੋਬਤੀ ਜ਼ਿਲ੍ਹਾ ਵਾਈਸ ਪ੍ਰਧਾਨ, ਸੋਨੀ ਅਟਵਾਲ, ਜਸਵਿੰਦਰ ਲਸੂੜੀ, ਕੁਲਵਿੰਦਰ ਸਿੰਘ ਲਸੂੜੀ, ਡਾ: ਆਕਾਸ਼, ਵਿਵੇਕ ਪੰਡਤ, ਸਤੀਸ਼ ਸਿੰਗਲਾ, ਜੈ ਗੋਪਾਲ ਅਗਰਵਾਲ, ਸ਼ੈੱਰਫ਼ ਘਈ, ਅਨਿਲ ਗੋਇਲ, ਜਰਨੈਲ ਸਿੰਘ ਆਦਿ ਹਾਜ਼ਰ ਸਨ |