ਮਲਸੀਆਂ, 15 ਜੁਲਾਈ (ਸੁਖਦੀਪ ਸਿੰਘ)- ਭਾਰਤੀ ਜਨਤਾ ਪਾਰਟੀ ਹਲਕਾ ਸ਼ਾਹਕੋਟ ਦੇ ਮੰਡਲ ਮਲਸੀਆਂ ਵਲੋਂ ਪੱਤੀ ਸਾਹਲਾ ਨਗਰ (ਮਲਸੀਆਂ) ਵਿਖੇ ਮੰਡਲ ਪ੍ਰਧਾਨ ਦਲਬੀਰ ਸਿੰਘ ਸਭਰਵਾਲ ਦੀ ਅਗਵਾਈ 'ਚ ਕੇਂਦਰ ਸਰਕਾਰ ਦੀਆਂ ਸਕੀਮਾਂ ਘਰ-ਘਰ ਤੱਕ ਪਹੁੰਚਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਭਾਜਪਾ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਮੁਨੀਸ਼ ਧੀਰ ਨੇ ਕੀਤੀ | ਇਸ ਮੌਕੇ ਵੱਡੀ ਗਿਣਤੀ 'ਚ ਲੋਕਾਂ ਨੇ ਕੈਂਪ ਦਾ ਲਾਭ ਲਿਆ | ਇਸ ਮੌਕੇ ਮੰਡਲ ਪ੍ਰਧਾਨ ਦਲਬੀਰ ਸਿੰਘ ਸਭਰਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕਾਂ ਲਈ ਅਨੇਕਾਂ ਹੀ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ | ਇਹ ਸਕੀਮਾਂ ਦਾ ਲਾਭ ਘਰ-ਘਰ ਤੱਕ ਪਹੁੰਚਾਉਣ ਅਤੇ ਮੋਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੌਕੇ ਭਾਜਪਾ ਹਲਕਾ ਸ਼ਾਹਕੋਟ ਦੇ ਕਨਵੀਨਰ ਐਡਵੋਕੇਟ ਦੀਪਕ ਸ਼ਰਮਾ, ਦਵਿੰਦਰ ਕਲੇਰ ਖਜ਼ਾਨਚੀ ਐਸ.ਸੀ. ਮੋਰਚਾ ਪੰਜਾਬ, ਸੁਦਰਸ਼ਨ ਸੋਬਤੀ (ਕਾਲਾ ਪਹਿਲਵਾਨ), ਯੁਗਰਾਜ ਸਿੰਘ ਮੈਂਬਰ ਸਟੇਟ ਕਮੇਟੀ ਐਸ.ਸੀ. ਮੋਰਚਾ, ਸੰਜਮ ਮੈਸਨ ਮੰਡਲ ਪ੍ਰਧਾਨ ਸ਼ਾਹਕੋਟ, ਰੋਬਿਨ ਸ਼ਰਮਾ ਮੰਡਲ ਪ੍ਰਧਾਨ ਪਰਜੀਆਂ, ਕਮਲ ਹੀਰ ਸੰਗੋਵਾਲ, ਅੰਮਿ੍ਤ ਕੰਡਾ, ਵਿਪਿਨ ਕੁਮਾਰ, ਅਮਰਜੀਤ ਖ਼ਾਨ, ਹਰਪਿੰਦਰ ਸਿੰਘ ਭੱਟੀ, ਸੁਭਾਸ਼ ਖੁਰਮੀ, ਪਰਮਜੀਤ, ਰਾਜੂ, ਪਵਨ ਸਭਰਵਾਲ, ਕ੍ਰਿਸ਼ਨ ਲਾਲ ਤਨੇਜਾ, ਗੌਰਵ ਸ਼ਰਮਾ, ਗੁਰਮੀਤ ਸਭਰਵਾਲ, ਪਿਆਰਾ ਸਿੰਘ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਆਦਿ ਹਾਜ਼ਰ ਸਨ |