ਕਰਤਾਰਪੁਰ, 15 ਜੁਲਾਈ (ਜਨਕ ਰਾਜ ਗਿੱਲ) - ਸਥਾਨਕ ਕਿਸ਼ਨਗੜ੍ਹ ਰੋਡ ਸਥਿਤ ਡੇਰਾ ਬਾਬਾ ਖੜਕ ਦਾਸ ਵਿਖੇ ਸੰਗਤਾਂ ਅਤੇ ਡੇਰਾ ਪ੍ਰਬੰਧਕਾਂ ਵਲੋਂ ਮਨਾਇਆ ਸਾਲਾਨਾ ਜੋੜ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੌਕਤ ਤੇ ਸ਼ਰਧਾ ਆਸਥਾ ਨਾਲ ਸੰਪੂਰਨ ਹੋਇਆ | ਮੇਲੇ ਦਾ ਰਸਮੀ ਆਗਾਜ਼ ਡੇਰੇ ਦੇ ਗੱਦੀਨਸ਼ੀਨ ਬਾਬਾ ਸੋਹਣੇ ਸ਼ਾਹ ਦੀ ਦੇਖਰੇਖ ਹੋਇਆ | ਦਰਗਾਹ 'ਤੇ ਚਾਦਰ ਪੋਸ਼ੀ ਤੇ ਝੰਡੇ ਦੀ ਰਸਮ ਸੇਵਾਦਾਰਾਂ ਦੇ ਨਾਲ ਸੰਗਤਾਂ ਵਲੋਂ ਅਦਾ ਕਰਨ ਉਪਰੰਤ ਖੁੱਲੇ ਪੰਡਾਲ 'ਚ ਬਾਬਾ ਖੜਕ ਦਾਸ ਦੇ ਸੇਵਕ ਸੁਆਮੀ ਈਸ਼ਰ ਦਾਸ ਡੇਰਾ ਅਨੰਦਗੜ੍ਹ ਹੁਸ਼ਿਆਰਪੁਰ ਵਲੋਂ ਸਮਾਗਮ ਦੀ ਅਰੰਭਤਾ ਕੀਤੀ ਗਈ | ਇਸ ਮੌਕੇ ਹਲਕਾ ਇੰਚਾਰਜ ਕਾਂਗਰਸ ਸੇਵਾ ਮੁਕਤ ਐਸ.ਐਸ.ਪੀ. ਰਜਿੰਦਰ ਸਿੰਘ, ਕਾਂਗਰਸੀ ਵਰਕਰਾਂ 'ਚ ਕੌਂਸਲਰ ਬਾਲ ਮੁਕੰਦ ਬਾਲੀ, ਅਰਵਿੰਦਰ ਢੰਡਾ, ਮਹਿਲਾ ਪ੍ਰਧਾਨ ਜ਼ਿਲ੍ਹਾ ਜਲੰਧਰ ਦਿਹਾਤੀ ਰੇਨੂ ਸੇਠ, ਰਾਜੇਸ਼ ਸੂਰੀ, ਸ਼ਕਤੀ ਕੁਮਾਰ, ਮਨੋਜ ਕੁਮਾਰ ਫੌਜੀ, ਬਾਂਕੇ ਲਾਲ ਤੋਂ ਇਲਾਵਾ ਹੋਰ ਪਤਵੰਤੇ ਸੱਜਣਾਂ 'ਚ ਬਾਬਾ ਰਘਬੀਰ ਦਾਸ ਛਾਉਣੀ ਕਲਾਂ, ਬਾਬਾ ਸੁਖਦੇਵ ਰਾਜ ਪੰਡੋਰੀ, ਬਾਬਾ ਸਵੈਮਦਾਸ ਰੁੜਕੀ ਕਲਾਂ ਤੇ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਕੌਂਸਲਰ ਪਿ੍ੰਸ ਅਰੋੜਾ, ਕੌਂਸਲਰ ਡਿੰਪਲ ਕਪੂਰ, ਗੁਰਦੀਪ ਸਿੰਘ ਮਿੰਟੂ, ਪੱਪੂ ਜੰਗ, ਵਰਿੰਦਰ ਲਵਲੀ, ਦਰਸ਼ਨ ਲਾਲ ਕੈਲੇ, ਸੁਰਿੰਦਰ ਕੁਮਾਰ ਸ਼ਿੰਦੀ, ਪਾਲੀ ਮਹੰਤ, ਸਾਬਕਾ ਸਰਪੰਚ ਮੋਹਨ ਲਾਲ, ਸਾਬਕਾ ਕੌਂਸਲਰ ਨੀਲਮ ਰਾਣੀ ਆਦਿ ਹਾਜ਼ਰ ਹੋਏ |