17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਭਾਜਪਾ ਨੇ ਸੰਪਰਕ ਅਭਿਆਨ ਤਹਿਤ ਪਿੰਡ ਲਸੂੜੀ ਵਿਖੇ ਲਗਾਇਆ ਵਿਸ਼ੇਸ਼ ਕੈਂਪ

ਅਜੀਤ ਡੈਸਕ 16-07-2025
ਸ਼ਾਹਕੋਟ, 15 ਜੁਲਾਈ (ਸੁਖਦੀਪ ਸਿੰਘ)- ਭਾਰਤੀ ਜਨਤਾ ਪਾਰਟੀ ਵੱਲੋਂ ਚਲਾਏ ਗਏ ਸੰਪਰਕ ਅਭਿਆਨ ਤਹਿਤ ਜ਼ਿਲ੍ਹਾ ਪ੍ਰਧਾਨ ਜਲੰਧਰ (ਸਾਊਥ) ਮੁਨੀਸ਼ ਧੀਰ ਅਤੇ ਭਾਜਪਾ ਆਗੂ ਰਾਣਾ ਹਰਦੀਪ ਸਿੰਘ ਦੀ ਅਗਵਾਈ 'ਚ ਭਾਜਪਾ ਆਗੂਆਂ ਵਲੋਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਘਰ-ਘਰ ਪਹੁੰਚਾਉਣ ਦੇ ਮੰਤਵ ਨਾਲ ਹਲਕਾ ਸ਼ਾਹਕੋਟ ਦੇ ਪਿੰਡ ਲਸੂੜੀ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ | ਕੈਂਪ 'ਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕਰਕੇ ਲਾਭ ਲਿਆ | ਇਸ ਮੌਕੇ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਕੇਂਦਰੀ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਅਜਿਹੇ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਹਰ ਇੱਕ ਵਿਅਕਤੀ ਅਸਾਨੀ ਨਾਲ ਸਕੀਮਾਂ ਦਾ ਲਾਭ ਲੈ ਸਕੇ | ਇਸ ਮੌਕੇ ਅਨਿਲ ਗੋਇਲ, ਹਰਦੇਵ ਸਿੰਘ ਪੀਟਾ ਸਾਬਕਾ ਐਮ.ਸੀ., ਅਸ਼ਵਨੀ ਮਿੱਤਲ ਜ਼ਿਲ੍ਹਾ ਜਨਰਲ ਸਕੱਤਰ, ਕਮਲ ਨਾਹਰ ਸਾਬਕਾ ਐੱਮ.ਸੀ., ਰਵਿਸ਼ ਗੋਇਲ, ਸ਼ੈਰਿਫ਼ ਘਈ, ਅਕਾਸ਼ਦੀਪ ਉੱਪਲ, ਮੋਂਟੀ ਅਟਵਾਲ, ਤਲਵੀਰ ਸਿੰਘ ਸਿੰਧੜ, ਸੁਖਵਿੰਦਰ ਸਿੰਘ, ਜਰਨੈਲ ਸਿੰਘ ਕੋਹਾੜ, ਪ੍ਰਭਦੀਪ ਸਿੰਘ ਮੇਦਾ, ਜਸਵਿੰਦਰ ਲਸੂੜੀ, ਸੰਜੀਵ ਸੋਬਤੀ, ਪੰਡਿਤ ਵਿਵੇਕ, ਅੰਮਿ੍ਤ ਲਾਲ ਕਾਕਾ, ਰਾਹੁਲ ਪੰਡਿਤ, ਰਮਨ ਘਾਰੂ, ਜੈ ਪਾਲ ਅਗਰਵਾਲ, ਸ਼ਰਨਜੀਤ ਸਿੰਘ, ਸਤੀਸ਼ ਕੁਮਾਰ ਸਿੰਗਲਾ, ਗੁੜੀ ਅਟਵਾਲ, ਜਿੰਦੀ, ਸੋਨੂੰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਖੜਕ ਦਾਸ ਦਾ ਸਾਲਾਨਾ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਸੁਸ਼ੀਲ ਰਿੰਕੂ ਦਰਬਾਰ ਹਜ਼ਰਤ ਬਾਬਾ ਸ਼ਾਹ ਦੀਵਾਲੀ ਚਿਸ਼ਤੀ ਵਿਖੇ ਹੋਏ ਹਾਜ਼ਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।