ਲੋਹੀਆਂ ਖਾਸ, 15 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲਗਾਤਾਰ ਹੜ੍ਹਾਂ ਦੀ ਮਾਰ ਹੇਠ ਆਉਣ ਵਾਲੇ ਪਿੰਡ ਮੰਡਾਲਾ ਦੀ ਧੀ ਹਰਮਨਦੀਪ ਕੌਰ ਨੇ ਆਪਣੀ ਸਖ਼ਤ ਮਿਹਨਤ ਅਤੇ ਦਿ੍ੜ ਇਰਾਦਿਆਂ ਨਾਲ ਵਕਾਲਤ ਦੀ ਡਿਗਰੀ ਹਾਸਿਲ ਕਰਕੇ ਆਪਣੇ ਮਾਪਿਆਂ, ਪਿੰਡ ਵਾਸੀਆਂ ਅਤੇ ਸਕੂਲ ਦਾ ਮਾਣ ਵਧਾਇਆ ਹੈ | ਪਿੰਡ ਪੁੱਜੀ ਲਾਡਲੀ ਹਰਮਨਦੀਪ ਕੌਰ ਦੇ ਐਡਵੋਕੇਟ ਬਣਨ ਦੀ ਖੁਸ਼ੀ 'ਚ ਹਾਰਾਂ ਨਾਲ ਲੱਦ ਕੇ ਪਿਤਾ ਸ੍ਰੀ ਪ੍ਰੇਮ ਲਾਲ ਅਤੇ ਵੱਡੇ ਭਰਾ ਕੁਲਦੀਪ ਸਿੰਘ ਪੰਚ ਮੰਡਾਲਾ ਨੇ ਸ. ਪ੍ਰਾ. ਸਕੂਲ ਮੰਡਾਲਾ ਵਿਖੇ ਪਹੁੰਚ ਕੇ ਮਠਿਆਈ ਵੰਡ ਕੇ ਵੀ ਖੁਸ਼ੀਆਂ ਸਾਂਝੀਆਂ ਕੀਤੀਆਂ | ਉਧਰ ਸਕੂਲ ਅਧਿਆਪਕਾਂ ਵਲੋਂ ਹਰਮਨਦੀਪ ਦੀ ਇਸ ਉਪਲਬਧੀ ਬਾਰੇ ਦੱਸਦਿਆਂ ਕਿਹਾ ਕਿ ਇਹ ਸਾਡੇ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜਿੱਥੇ ਇਸ ਵਿਦਿਆਰਥਣ ਨੇ ਕਾਨੂੰਨ ਦੇ ਖੇਤਰ ਵਿੱਚ ਉਪਲੱਭਦੀ ਹਾਸਿਲ ਕਰਕੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ ਉੱਥੇ ਨਾਲ ਹੀ ਪਿੰਡ ਦੀਆਂ ਹੋਰ ਧੀਆਂ ਤੇ ਬੱਚਿਆਂ ਲਈ ਪ੍ਰੇਰਣਾ ਦਾ ਸਰੋਤ ਵੀ ਬਣੀ ਹੈ | ਦੱਸਣਯੋਗ ਹੈ ਕਿ ਹਰਮਨਦੀਪ ਕੌਰ ਨੇ ਆਪਣੀ ਮੁਢਲੀ ਸਿੱਖਿਆ ਸ. ਪ੍ਰਾ. ਸਕੂਲ ਮੰਡਾਲਾ ਤੋਂ ਹਾਸਿਲ ਕੀਤੀ, ਬਾਰ੍ਹਵੀਂ ਸ.ਸੀ.ਸੈ.ਸਕੂਲ ਗਿਦੜਪਿੰਡੀ ਤੋਂ ਪਾਸ ਕੀਤੀ ਅਤੇ ਫਿਰ ਜਲੰਧਰ ਦੇ ਇੱਕ ਕਾਲਜ ਤੋਂ ਆਪਣੀ ਲਾਅ ਦੀ ਡਿਗਰੀ ਪੂਰੀ ਕਰਕੇ ਇਹ ਮਾਣ ਹਾਸਿਲ ਕੀਤਾ ਹੈ | ਇਸ ਮੌਕੇ ਸ. ਪ੍ਰ. ਸਕੂਲ ਮੰਡਾਲਾ ਦਾ ਸਟਾਫ਼ ਮਾ. ਸੋਹਣ ਲਾਲ, ਸੁਖਵਿੰਦਰ ਕੌਰ, ਹਰਦੀਪ ਕੌਰ ਅਤੇ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਵਾਸੀ ਵੀ ਹਾਜ਼ਰ ਸਨ |