ਮਹਿਤਪੁਰ, 15 ਜੁਲਾਈ (ਲਖਵਿੰਦਰ ਸਿੰਘ)-ਆਮ ਆਦਮੀ ਪਾਰਟੀ ਦੀ ਹਾਈਕਮਾਨ ਵਲੋਂ ਮਹਿਤਪੁਰ ਤੋਂ ਸੀਨੀਅਰ ਆਗੂ ਦੀਪਕ ਸੂਦ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਹਲਕਾ ਸ਼ਾਹਕੋਟ ਤੋਂ ਨਸ਼ਾ ਮੁਕਤੀ ਮੋਰਚੇ ਦੇ ਵਾਈਸ ਕੋਆਰਡੀਨੇਟਰ ਲਗਾਇਆ ਗਿਆ ਹੈ | ਨਵੇਂ ਬਣੇ ਵਾਇਸ ਕੁਆਰਡੀਨੇਟਰ ਦੀਪਕ ਸੂਦ ਨੇ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਇੰਚਾਰਜ ਮਨੀਸ਼ ਸੁਸ਼ੋਦੀਆ, ਪ੍ਰਧਾਨ ਅਮਨ ਅਰੋੜਾ ਤੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ | ਜਿਨ੍ਹਾ ਨੇ ਉਨਾਂ ਨੂੰ ਵਾਇਸ ਕੋਆਰਡੀਨੇਟਰ ਬਣਾ ਕੇ ਬਹੁਤ ਹੀ ਵੱਡਾ ਮਾਣ ਬਖਸ਼ਿਆ ਹੈ | ਜਿਸ ਲਈ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ |