17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਵਾਰਡ ਨੰਬਰ 33 ਵਿਚ ਅਰੁਣਾ ਅਰੋੜਾ ਨੇ ਕਰਵਾਏ ਸਫ਼ਾਈ ਦੇ ਕੰਮ <br/>

ਅਜੀਤ ਡੈਸਕ 16-07-2025
ਜਲੰਧਰ, 15 ਜੁਲਾਈ (ਸ਼ਿਵ)- ਬਰਸਾਤਾਂ ਨੂੰ ਦੇਖਦੇ ਹੋਏ ਵਾਰਡ ਨੰਬਰ 33 ਵਿਚ 'ਆਪ' ਕੌਂਸਲਰ ਅਰੁਣਾ ਅਰੋੜਾ ਨੇ ਇਲਾਕੇ ਦੀ ਸਾਫ਼ ਸਫ਼ਾਈ ਦਾ ਕੰਮ ਤੇਜ਼ ਕਰਵਾ ਦਿੱਤਾ ਹੈ | ਸ੍ਰੀਮਤੀ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਨੇ ਆਪਣੇ ਵਾਰਡ ਦੇ ਹਰ ਕੋਨੇ ਵਿਚ ਸਫ਼ਾਈ ਤੋਂ ਇਲਾਵਾ ਸੀਵਰਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ | ਜਿੱਥੇ ਲੋੜ ਪਈ ਤਾਂ ਉੱਥੇ ਸੁਪਰ ਸਕਸ਼ਨ ਮਸ਼ੀਨ ਰਾਹੀ ਵੀ ਸਫ਼ਾਈ ਦਾ ਕੰਮ ਵੀ ਕਰਵਾਇਆ ਜਾਵੇਗਾ | ਉਨਾਂ ਕਿਹਾ ਕਿ ਉਨਾਂ ਨੇ ਅੱਜ ਆਪਣੀ ਨਿਗਰਾਨੀ ਵਿਚ ਸਫ਼ਾਈ ਵਾਲੇ ਕੰਮ ਕਰਵਾਏ ਹਨ | ਉਨਾਂ ਨੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਬਰਸਾਤਾਂ ਨੂੰ ਦੇਖਦੇ ਹੋਏ ਨਿਗਮ ਨੂੰ ਵੀ ਸਫ਼ਾਈ ਦੇ ਕੰਮ ਵਿਚ ਸਹਿਯੋਗ ਕਰਨ ਜਿਸ ਨਾਲ ਇਲਾਕਾ ਸਾਫ਼ ਸੁਥਰਾ ਰਹਿ ਸਕੇ |

ਪਿਛਲੀ ਖ਼ਬਰ ਕੋਰ ਏਰੀਏ 'ਚ ਹੋਰ ਇਲਾਕੇ ਸ਼ਾਮਿਲ ਕਰਨ ਲਈ ਮੇਅਰ ਨੂੰ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਸ਼ਿਵ ਗੰਗਾ ਕਾਂਵੜ ਸੰਘ 23 ਨੂੰ ਲਿਆਵੇਗਾ ਮਾਂ ਗੰਗਾ ਦਾ ਜਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।