17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਕੋਰ ਏਰੀਏ 'ਚ ਹੋਰ ਇਲਾਕੇ ਸ਼ਾਮਿਲ ਕਰਨ ਲਈ ਮੇਅਰ ਨੂੰ ਦਿੱਤਾ ਮੰਗ ਪੱਤਰ <br/>

ਅਜੀਤ ਡੈਸਕ 16-07-2025
ਜਲੰਧਰ, 15 ਜੁਲਾਈ (ਸ਼ਿਵ)- ਪੁਰਾਣੇ ਇਲਾਕੇ ਦੀਆਂ ਛੋਟੀਆਂ ਸੜਕਾਂ ਨੂੰ ਵਪਾਰਕ ਕਰਵਾਉਣ ਲਈ ਨਿਗਮ ਵਲੋਂ ਜਿਹੜੇ ਕੋਰ ਏਰੀਏ ਸ਼ਾਮਿਲ ਕੀਤੇ ਗਏ ਹਨ, ਉਨਾਂ ਬਾਰੇ ਅੱਜ ਕਾਂਗਰਸ ਦੇ ਕੌਂਸਲਰ ਪਵਨ ਕੁਮਾਰ ਨੇ ਮੇਅਰ ਵਨੀਤ ਧੀਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਨਿਗਮ ਹਾਊਸ ਵਲੋਂ ਮਤਾ ਨੰਬਰ 68 ਤਾਰੀਖ਼ 20 ਮਾਰਚ 2025 ਰਾਹੀਂ ਘੋਸ਼ਿਤ ਕੀਤੇ ਗਏ ਕੋਰ ਏਰੀਏ ਵਿਚ ਜਿਹੜੇ ਕੋਰ ਏਰੀਏ ਰਹਿ ਗਏ ਹਨ, ਉਨਾਂ ਨੂੰ ਵੀ ਸ਼ਾਮਿਲ ਕਰਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ | ਇਨ੍ਹਾਂ ਵਿਚ ਵਡਾਲਾ ਚੌਕ ਤੋਂ ਅਰਬਨ ਅਸਟੇਟ ਫੇਸ-2 ਟੀ ਪੁਆਇੰਟ, ਗੋਲ ਮਾਰਕੀਟ ਚੌਂਕ ਤੋਂ ਮਿੱਠਾਪੁਰ ਚੌਕ, ਮਿੱਠਾਪੁਰ ਚੌਂਕ ਤੋਂ ਖੁਰਲਾ ਕਿੰਗਰਾ ਸ੍ਰੀ ਸਾਂਈ ਮੰਦਰ, ਸੰਘਾ ਚੌਂਕ ਤੋਂ ਕੁੱਕੀ ਢਾਬ ਚੌਂਕ ਸ਼ਾਮਿਲ ਹੈ | ਦਿੱਤੇ ਗਏ ਮੰਗ ਪੱਤਰ ਵਿਚ ਪਵਨ ਕੁਮਾਰ ਨੇ ਕਿਹਾ ਹੈ ਕਿ ਉਕਤ ਦਰਸਾਏ ਗਏ ਏਰੀਏ ਵਿਚ ਲਗਭਗ 75 ਪ੍ਰਤੀਸ਼ਤ ਵਪਾਰ ਉਸਾਰੀ ਹੋ ਚੁੱਕੀ ਹੈ ਤਾਂ ਇਸ ਲਈ ਇਨ੍ਹਾਂ ਇਲਾਕਿਆਂ ਨੂੰ ਵੀ ਘੋਸ਼ਿਤ ਹੋਣ ਵਾਲੇ ਕੋਰ ਏਰੀਏ ਦੀ ਸੂਚੀ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ |

ਪਿਛਲੀ ਖ਼ਬਰ ਵਰਲਡ ਪੁਲਿਸ ਗੇਮਜ਼ 'ਚੋਂ ਪੰਜਾਬ ਪੁਲਿਸ ਦੇ ਤਗਮਾ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਵਾਰਡ ਨੰਬਰ 33 ਵਿਚ ਅਰੁਣਾ ਅਰੋੜਾ ਨੇ ਕਰਵਾਏ ਸਫ਼ਾਈ ਦੇ ਕੰਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।