17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸ਼ਿਵ ਗੰਗਾ ਕਾਂਵੜ ਸੰਘ 23 ਨੂੰ ਲਿਆਵੇਗਾ ਮਾਂ ਗੰਗਾ ਦਾ ਜਲ

ਅਜੀਤ ਡੈਸਕ 16-07-2025
ਗੁਰਾਇਆ, 15 ਜੁਲਾਈ (ਬਲਵਿੰਦਰ ਸਿੰਘ)-ਦੇਸ਼ ਭਰ 'ਚ ਕਾਂਵੜੀਏ ਕਰੋੜਾਂ ਦੀ ਗਿਣਤੀ 'ਚ ਹਰਿਦੁਆਰ ਤੋਂ ਮਾਂ ਗੰਗਾ ਦਾ ਪਵਿੱਤਰ ਜਲ ਲੈ ਕੇ ਆਪਣੇ ਪੂਜਨੀਕ ਭੋਲੇਨਾਥ ਨੂੰ ਅਰਪਣ ਕਰਨ ਲਈ ਦੇਸ਼ ਦੀਆਂ ਸੜਕਾਂ 'ਤੇ ਨਿਕਲੇ ਹੋਏ ਹਨ | ਇਸੇ ਤਹਿਤ ਇੱਥੋਂ ਸ਼ਿਵ ਗੰਗਾ ਕਾਂਵੜ ਸੰਘ ਵੀ ਆਪਣੀ ਸਾਲਾਨਾ ਕਾਂਵੜ ਯਾਤਰਾ ਲਈ ਰਿਸ਼ੀਕੇਸ਼ ਅਤੇ ਹਰਿਦੁਆਰ ਪੁੱਜੇਗਾ ਅਤੇ ਉੱਥੋਂ ਮਾਂ ਗੰਗਾ ਦਾ ਜਲ ਲੈ ਕੇ 23 ਜੁਲਾਈ ਨੂੰ ਵਾਪਸ ਆਵੇਗਾ | ਜਾਣਕਾਰੀ ਦਿੰਦਿਆਂ ਸ਼ਿਵ ਗੰਗਾ ਕਾਂਵੜ ਸੰਘ ਦੇ ਪ੍ਰਧਾਨ ਮਨਜੀਤ ਕੁਮਾਰ ਮੱਕੜ ਨੇ ਦੱਸਿਆ ਕਿ 23 ਜੁਲਾਈ ਨੂੰ ਸਾਵਣ ਸ਼ਿਵਰਾਤਰੀ ਦੇ ਪਵਿੱਤਰ ਮੌਕੇ 'ਤੇ ਮਾਂ ਗੰਗਾ ਦਾ ਪਵਿੱਤਰ ਕਾਂਵੜ ਜਲ ਸ਼੍ਰੀ ਰਾਮ ਮੰਦਰ, ਰਿਸ਼ੀ ਕੁਟੀਆ ਵਿਖੇ ਸਥਿਤ ਭਗਵਾਨ ਭੋਲੇਨਾਥ ਦੇ ਮੰਦਰ ਦੇ ਪਵਿੱਤਰ ਸ਼ਿਵਿਲੰਗ 'ਤੇ ਸਾਰੇ ਭਗਤਾਂ ਵਲੋਂ ਅਰਪਿਤ ਕੀਤਾ ਜਾਵੇਗਾ | ਇਸ ਦੌਰਾਨ ਉਨ੍ਹਾਂ ਦੇ ਨਾਲ ਖ਼ਜ਼ਾਨਚੀ ਚੰਦਰ ਮੋਹਨ ਗੋਇਲ, ਮਹਾਂ ਮੰਤਰੀ ਰਮਿਤ ਸ਼ਰਮਾ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਵਾਰਡ ਨੰਬਰ 33 ਵਿਚ ਅਰੁਣਾ ਅਰੋੜਾ ਨੇ ਕਰਵਾਏ ਸਫ਼ਾਈ ਦੇ ਕੰਮ <br/> ਅਗਲੀ ਖ਼ਬਰ ਈਜ਼ੀ ਰਜਿਸਟਰੇਸ਼ਨ ਦਾ ਸਰਵਰ ਅੱਜ ਵੀ ਰਿਹਾ ਖਰਾਬ, ਲੋਕ ਹੁੰਦੇ ਰਹੇ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।