17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਈਜ਼ੀ ਰਜਿਸਟਰੇਸ਼ਨ ਦਾ ਸਰਵਰ ਅੱਜ ਵੀ ਰਿਹਾ ਖਰਾਬ, ਲੋਕ ਹੁੰਦੇ ਰਹੇ ਪ੍ਰੇਸ਼ਾਨ <br/>

ਅਜੀਤ ਡੈਸਕ 16-07-2025
ਜਲੰਧਰ, 15 ਜੁਲਾਈ (ਚੰਦੀਪ ਭੱਲਾ)-ਸਬ-ਰਜਿਸਟਰਾਰ ਦਫ਼ਤਰਾਂ ਵਿਖੇ ਈਜ਼ੀ ਰਜਿਸਟਰੇਸ਼ਨ ਦਾ ਕੰਮ ਅੱਜ ਵੀ ਲੋਕਾਂ ਲਈ ਈਜ਼ੀ ਨਹੀਂ ਰਿਹਾ ਤੇ ਸਰਵਰ ਦੀ ਖ਼ਰਾਬੀ ਕਰਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇੱਥੇ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਤੋਂ ਲਗਾਤਾਰ ਸਰਵਰ 'ਚ ਖ਼ਰਾਬੀ ਆ ਰਹੀ ਹੈ ਤੇ ਸਰਵਰ ਦੀ ਰਫ਼ਤਾਰ ਕਦੇ ਮੱਧਮ ਅਤੇ ਕਦੇ ਤੇਜ਼ ਹੋ ਜਾਂਦੀ ਹੈ ਜਿਸ ਕਰਕੇ ਲੋਕਾਂ ਨੂੰ ਅੱਧੇ ਘੰਟੇ ਦੇ ਕੰਮ ਲਈ ਪੂਰੇ ਇੱਕ ਘੰਟੇ ਦਾ ਸਮਾਂ ਲੱਗ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਈਜ਼ੀ ਰਜਿਸਟਰੇਸ਼ਨ ਦਾ ਕੰਮ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ, ਬਾਕੀ ਸਭ ਕੁੱਝ ਤੇ ਠੀਕ ਚੱਲ ਰਿਹਾ ਹੈ ਪਰ ਸਰਵਰ ਦੀ ਖ਼ਰਾਬੀ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ | ਅੱਜ ਵੀ ਸਰਵਰ ਦੀ ਖ਼ਰਾਬੀ ਕਰਕੇ ਲੋਕਾਂ ਦੇ ਰਜਿਸਟਰੇਸ਼ਨ ਸਮੇਤ ਹੋਰ ਕੰਮ ਰੁਕੇ ਰਹੇ | ਦੂਜੇ ਪਾਸੇ ਲੋਕਾਂ ਦਾ ਕੰਮ ਨਾ ਹੋਣ ਕਰਕੇ ਅਧਿਕਾਰੀ ਵੀ ਪ੍ਰੇਸ਼ਾਨ ਹੁੰਦੇ ਰਹੇ ਤੇ ਪੂਰਾ ਸਮਾਂ ਲਗਾ ਕੇ ਲੋਕਾਂ ਦਾ ਕੰਮ ਕਰਨ ਦੀ ਕੋਸ਼ਿਸ਼ 'ਚ ਲੱਗੇ ਰਹੇ | ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨਿਕ ਅਧਿਕਾਰੀ ਇਸ ਪਾਸੇ ਧਿਆਨ ਦੇ ਕੇ ਇਸ ਸਮੱਸਿਆ ਦਾ ਹੱਲ ਕਰਵਾਉਣ ਤਾਂ ਕਿ ਲੋਕਾਂ ਨੂੰ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |

ਪਿਛਲੀ ਖ਼ਬਰ ਸ਼ਿਵ ਗੰਗਾ ਕਾਂਵੜ ਸੰਘ 23 ਨੂੰ ਲਿਆਵੇਗਾ ਮਾਂ ਗੰਗਾ ਦਾ ਜਲ ਅਗਲੀ ਖ਼ਬਰ ਰਮਨ ਅਰੋੜਾ ਦੀ ਆਵਾਜ਼ ਅਤੇ ਸੁਖਦੇਵ ਵਸ਼ਿਸ਼ਟ ਦੀ ਲਿਖਾਈ ਦੇ ਸੈਂਪਲ ਲੈਣ ਸੰਬੰਧੀ ਅਰਜ਼ੀਆਂ ਮਨਜ਼ੂਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।