17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਡਰਾਈਵਰ ਟਰੈਕ 'ਤੇ ਤਕਨੀਕੀ ਖਰਾਬੀ ਕਰਕੇ ਕੰਮ ਬੰਦ ਹੋਣ ਨਾਲ ਪ੍ਰੇਸ਼ਾਨ ਰਹੇ ਲੋਕ <br/>

ਅਜੀਤ ਡੈਸਕ 16-07-2025
ਜਲੰਧਰ, 15 ਜੁਲਾਈ (ਸ਼ਿਵ)-ਡਰਾਈਵਰ ਟਰੈਕ 'ਤੇ ਅੱਜ ਫਿਰ ਤਕਨੀਕੀ ਖ਼ਰਾਬੀ ਹੋਣ ਕਰਕੇ ਡਰਾਈਵਿੰਗ ਲਾਇਸੈਂਸ ਸਮੇਤ ਹੋਰ ਕੰਮ ਹੋਣੇ ਬੰਦ ਹੋ ਗਏ | ਕੰਮ ਨਾ ਹੋਣ ਕਰਕੇ ਲੋਕਾਂ ਨੂੰ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਜਦੋਂ ਟਰੈਕ 'ਤੇ ਕੰਮ ਬੰਦ ਹੋ ਗਏ ਤਾਂ ਉਸ ਵੇਲੇ ਬਾਹਰ ਇਕ ਨੋਟਿਸ ਵੀ ਲਗਾ ਦਿੱਤਾ ਗਿਆ ਜਿਸ ਵਿਚ ਕਿਹਾ ਗਿਆ ਸੀ ਕਿ ਐਨ. ਆਈ. ਸੀ. ਵਲੋਂ ਤਕਨੀਕੀ ਖ਼ਰਾਬੀ ਕਰਕੇ ਸਿਸਟਮ ਬੰਦ ਹੈ | ਕਈ ਲੋਕਾਂ ਦਾ ਕਹਿਣਾ ਸੀ ਕਿ ਉਹ ਦੂਰੋਂ-ਦੂਰੋਂ ਕੰਮ ਕਰਵਾਉਣ ਲਈ ਆਏ ਹਨ ਪਰ ਇਸ ਦੇ ਬਾਵਜੂਦ ਉਨਾਂ ਦੇ ਕੰਮ ਜਦੋਂ ਇੱਥੇ ਆ ਕੇ ਨਹੀਂ ਹੁੰਦੇ ਹਨ ਤਾਂ ਉਨਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ | ਇਸ ਤੋਂ ਪਹਿਲਾਂ ਵੀ ਕਈ ਵਾਰ ਟਰੈਕ 'ਤੇ ਸਰਵਰ ਵਿਚ ਤਕਨੀਕੀ ਖ਼ਰਾਬੀ ਹੋਣ ਕਰਕੇ ਕੰਮ ਬੰਦ ਹੋ ਜਾਂਦਾ ਹੈ ਤਾਂ ਇਸ ਨਾਲ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ |

ਪਿਛਲੀ ਖ਼ਬਰ ਕਾਲੋਨੀਆਂ ਦੇ ਸੀਵਰ ਜੋੜਨ ਦੇ ਮਾਮਲੇ ਦੀ ਵਿਜੀਲੈਂਸ ਦੀ ਟੀਮ ਨੇ 66 ਫੁੱਟੀ ਰੋਡ 'ਤੇ ਜਾ ਕੇ ਕੀਤੀ ਜਾਂਚ <br/> ਅਗਲੀ ਖ਼ਬਰ ਬੇਕਾਬੂ ਹੋਈ ਤੇਜ਼ ਰਫ਼ਤਾਰ ਕਾਰ ਨੇ ਕਾਲਜ ਦੇ ਪਿ੍ੰਸੀਪਲ ਦੀ ਕੋਠੀ ਦਾ ਗੇਟ ਤੋੜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।