26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਸੋਨੂੰ ਕੰਗ ਦੀ ਅਗਵਾਈ 'ਚ ਸ਼ਾਹਕੋਟ ਹਲਕੇ ਤੋਂ ਕਾਫ਼ਲਾ ਲੁਧਿਆਣਾ ਧਰਨੇ 'ਚ ਪੁੱਜਾ

ਅਜੀਤ ਡੈਸਕ 15-07-2025
ਸ਼ਾਹਕੋਟ, 14 ਜੁਲਾਈ (ਦਲਜੀਤ ਸਿੰਘ ਸਚਦੇਵਾ)- ਪੰਜਾਬ ਕਾਂਗਰਸ ਵਲੋਂ 'ਆਪ' ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਲੁਧਿਆਣਾ ਗਲਾਡਾ ਦਫ਼ਤਰ ਵਿਖੇ ਸਾਡੀ ਜ਼ਮੀਨ, ਸਾਡੀ ਮਾਂ ਪ੍ਰੋਗਰਾਮ ਤਹਿਤ ਲਗਾਏ ਧਰਨੇ ਵਿਚ ਸ਼ਾਹਕੋਟ ਹਲਕੇ ਦੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਰਹਿਨੁਮਾਈ ਹੇਠ ਹਲਕੇ ਤੋਂ ਕਾਂਗਰਸੀਆਂ ਦਾ ਕਾਫ਼ਲਾ ਸੋਨੂੰ ਕੰਗ ਪੀ.ਏ. ਦੀ ਅਗਵਾਈ 'ਚ ਸ਼ਾਮਿਲ ਹੋਇਆ | ਇਸ ਮੌਕੇ ਮਹਿੰਦਰਪਾਲ ਸਿੰਘ ਟੁਰਨਾ ਬਲਾਕ ਪ੍ਰਧਾਨ ਮਹਿਤਪੁਰ ਤੇ ਗੁਰਦੀਪ ਸਿੰਘ ਜੱਕੋਪੁਰ ਬਲਾਕ ਪ੍ਰਧਾਨ ਲੋਹੀਆਂ ਨੇ ਕਿਹਾ ਕਿ ਜ਼ਮੀਨ ਸਾਡੀ ਮਾਂ ਤੇ ਖੇਤੀ ਸਾਡੀ ਵਿਰਾਸਤ ਹੈ | 'ਆਪ' ਸਰਕਾਰ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਖੋਹਣੀਆਂ ਚਾਹੁੰਦੀ ਹੈ, ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ | ਇਸ ਮੌਕੇ ਬੰਟੀ ਬੱਠਲਾ ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ, ਟਿੰਪੀ ਕੁਮਰਾ ਸੀਨੀਅਰ ਕਾਂਗਰਸੀ ਆਗੂ, ਜਸਵਿੰਦਰ ਫੁੰਮਣ ਐੱਮ.ਸੀ ਸ਼ਾਹਕੋਟ, ਦੀਪੂ ਸੈਦਪੁਰੀ ਕਾਂਗਰਸੀ ਆਗੂ, ਪਰਮਜੀਤ ਸਿੰਘ ਪੰਮਾ ਸਾਬਕਾ ਸਰਪੰਚ ਬਿੱਲੀ ਚੁਹਾਰਮੀ, ਦਮਨ ਕਾਕੜਾ ਕਾਂਗਰਸੀ ਆਗੂ, ਹਰਭਜਨ ਸਿੰਘ ਖ਼ਾਲਸਾ ਸਾਬਕਾ ਸਰਪੰਚ ਪਰਜੀਆਂ ਕਲਾਂ, ਅੰਮਿ੍ਤਪਾਲ ਸਿੰਘ ਧਨੋਆ ਸਾਬਕਾ ਸਰਪੰਚ ਨਵਾਂ ਕਿਲ੍ਹਾ, ਬੀਰਾ ਸਰਪੰਚ ਜੱਕੋਪੁਰ ਕਲਾਂ, ਹਰਜਿੰਦਰ ਸਾਬੀ ਕਾਂਗਰਸੀ ਆਗੂ ਕੋਟਲਾ ਸੂਰਜ ਮੱਲ੍ਹ ਆਦਿ ਸਨ |
ਪਿਛਲੀ ਖ਼ਬਰ ਐੱਸ.ਡੀ.ਐਮ. ਦੀ ਅਗਵਾਈ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਮੀਟਿੰਗ ਅਗਲੀ ਖ਼ਬਰ ਲੈਂਡ ਪੂਲਿੰਗ ਨੀਤੀ ਸੰਬੰਧੀ ਭਾਰਤੀ ਜਨਤਾ ਪਾਰਟੀ ਦਾ ਐਸ.ਡੀ.ਐਮ. ਨੂੰ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।