ਆਦਮਪੁਰ, 14 ਜੁਲਾਈ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਹਲਕਾ ਆਦਮਪੁਰ ਦੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਮਨਜੀਤ ਬਾਲੀ ਤੇ ਰਾਜੀਵ ਪਾਂਜਾ ਭਾਜਪਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਦੀ ਅਗਵਾਈ ਹੇਠ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਦਿਆਂ ਆਦਮਪੁਰ ਹਲਕਾ ਦੇ ਐਸ.ਡੀ.ਐਮ. ਸ੍ਰੀ ਵਿਵੇਕ ਮੋਦੀ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ ਤੇ ਮੰਗ ਕੀਤੀ ਗਈ ਕਿ ਇਸ ਲੈਂਡ ਪੂਲਿੰਗ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ | ਮੰਗ ਪੱਤਰ ਦੇਣ ਵਾਲਿਆਂ ਵਿਚ ਪਰਸ਼ੋਤਮ ਗੋਗੀ ਸਕੱਤਰ ਉ.ਬੀ.ਸੀ. ਮੋਰਚਾ ਪੰਜਾਬ, ਪਰਮਿੰਦਰ ਰਾਣਾ ਆਦਮਪੁਰ ਮੰਡਲ, ਪਲਵਿੰਦਰ ਸਾਬੀ ਮੰਡਲ ਕਠਾਰ, ਵਿਜੇ ਕੁਮਾਰ ਮੰਡਲ ਅਲਾਵਲਪੁਰ, ਪਰਮਜੀਤ ਬਾਘਾ ਜਨਰਲ ਸਕੱਤਰ ਐਸ.ਸੀ. ਮੋਰਚਾ ਜਲੰਧਰ, ਮਨਜੀਤ ਸਿੰਘ, ਰਮੇਸ਼ ਲਾਲ, ਵਿਜੇ ਮਡਾਰ, ਹੁਸਨ ਲਾਲ, ਨਿਰਮਲ ਚਾਹਲ, ਪਰਮਜੀਤ ਬਿੱਲਾ, ਅਮਿਤ ਭੱਲਾ, ਅਰੁਣ ਟੰਡਨ, ਸਤਨਾਮ ਸਿੰਘ, ਤਰਨਜੀਤ ਸਿੰਘ, ਤਰਸੇਮ, ਸੁਰਜੀਤ, ਪ੍ਰਦੀਪ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ |