26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਐੱਸ.ਡੀ.ਐਮ. ਦੀ ਅਗਵਾਈ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਮੀਟਿੰਗ

ਅਜੀਤ ਡੈਸਕ 15-07-2025
ਆਦਮਪੁਰ, 14 ਜੁਲਾਈ (ਰਮਨ ਦਵੇਸਰ) - ਆਦਮਪੁਰ ਦੇ ਬੀ.ਡੀ.ਪੀ.ਉ. ਦਫ਼ਤਰ ਵਿਖੇ ਐਸ.ਡੀ.ਐਮ. ਵਿਵੇਕ ਕੁਮਾਰ ਮੋਦੀ ਦੀ ਅਗਵਾਈ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ ਜਿਸ ਵਿਚ ਡੀ.ਐਸ.ਪੀ. ਕੁਲਵੰਤ ਸਿੰਘ, ਈ.ਉ. ਰਾਮਜੀਤ, ਬੀ.ਡੀ.ਪੀ.ਉ. ਅਮਰਜੀਤ ਸਿੰਘ, ਨਾਇਬ ਤਹਿਸੀਲਦਾਰ ਹਰਨਿੰਦਰ ਸਿੰਘ, ਬੀ.ਡੀ.ਪੀ.ਉ. ਜਸਜੀਤ ਕੌਰ ਤੇ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ | ਇਸ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਤੇ ਹੋਰ ਕਈ ਮੁੱਦਿਆਂ 'ਤੇ ਸਲਾਹ ਮਸ਼ਵਰ੍ਹਾ ਕੀਤਾ ਗਿਆ | ਐਸ.ਡੀ.ਐਮ. ਨੇ ਦੱਸਿਆ ਕਿ ਬਲਾਕ ਆਦਮਪੁਰ ਦੇ ਤਿੰਨ ਪਿੰਡਾਂ ਵਿਚ ਗਰਾਮ ਪੰਚਾਇਤ ਦੇ ਤਿੰਨ ਪੰਚ ਦੀ ਚੋਣ ਹੋਣੀ ਹੈ ਜਿਸ ਵਿਚ ਪਿੰਡ ਕੂਪਰ ਵਿਚ ਵਾਰਡ 3 ਵਿਚ ਐਸ.ਸੀ. ਪੰਚ, ਪਿੰਡ ਖ਼ਿਆਲਾ ਵਿਚ ਵਾਰਡ 2 ਐਸ.ਸੀ. ਪੰਚ ਤੇ ਦੂਹੜੇ ਵਿਚ ਵਾਰਡ 2 ਐਸ.ਸੀ. ਪੰਚ ਦੀ ਚੋਣ ਹੋਣੀ ਹੈ ਜਿਸ ਲਈ ਸਾਰੀਆਂ ਤਿਆਰੀਆਂ ਲਗਭਗ ਪੂਰੀਆਂ ਹਨ | ਇਸ ਮੌਕੇ ਉਨ੍ਹਾਂ ਨੇ ਨਸ਼ਾ ਮੁਕਤੀ ਮੋਰਚਾ ਦੇ ਕੋਆਰਡੀਨੇਟਰ ਦਲਜੀਤ ਸਿੰਘ ਮਿਨਹਾਸ ਤੇ ਉਨ੍ਹਾਂ ਦੀ ਟੀਮ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋਂ ਪਿੰਡ-ਪਿੰਡ ਜਾ ਕੇ ਲਗਾਏ ਜਾ ਰਹੇ ਨਸ਼ਾ ਮੁਕਤੀ ਮੋਰਚਾ ਕੈਂਪ ਨੂੰ ਵੀ ਰੋਕਣ ਲਈ ਕਿਹਾ, ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਪੰਚਾਇਤੀ ਚੋਣਾਂ ਹਨ ਉੱਥੇ ਕੈਂਪ ਨਾ ਲਗਾਏ ਜਾਣ | ਇਸ ਮੌਕੇ ਪਰਦੀਪ ਕੁਮਾਰ ਤੇ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਸ਼ਾਹਕੋਟ ਦੇ ਐੱਸ.ਡੀ.ਐੱਮ. ਸ਼ੁਭੀ ਆਂਗਰਾਂ ਵਲੋਂ ਸਕੂਲੀ ਬੱਸਾਂ ਦੇ ਪੇਪਰਾਂ ਦੀ ਅਚਨਚੇਤ ਜਾਂਚ ਅਗਲੀ ਖ਼ਬਰ ਸੋਨੂੰ ਕੰਗ ਦੀ ਅਗਵਾਈ 'ਚ ਸ਼ਾਹਕੋਟ ਹਲਕੇ ਤੋਂ ਕਾਫ਼ਲਾ ਲੁਧਿਆਣਾ ਧਰਨੇ 'ਚ ਪੁੱਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।