26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਪੀਰ ਬਾਬਾ ਕਰੀਮ ਖ਼ਾਨ ਸੱਯਦ ਗੌਂਸ ਪਾਕ ਦਾ ਸਾਲਾਨਾ ਮੇਲਾ ਕਰਵਾਇਆ

ਅਜੀਤ ਡੈਸਕ 15-07-2025
ਸ਼ਾਹਕੋਟ, 14 ਜੁਲਾਈ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਮੁਹੱਲਾ ਬਾਗਵਾਲਾ ਵਿਖੇ ਪੀਰ ਬਾਬਾ ਕਰੀਮ ਖ਼ਾਨ ਸੱਯਦ ਗੌਂਸ ਪਾਕ ਦਾ ਸਾਲਾਨਾ ਮੇਲਾ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨੇ ਦਰਬਾਰ 'ਤੇ ਮੱਥਾ ਟੇਕਿਆ | ਸੰਗਤਾਂ ਵਲੋਂ ਦਰਬਾਰ 'ਤੇ ਚਾਦਰ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਲੁਧਿਆਣਾ ਤੋਂ ਪਹੁੰਚੀ ਗਾਇਕਾ ਮੁਸਕਾਨ ਨੇ ਸੂਫ਼ੀ ਗੀਤ ਪੇਸ਼ ਕਰਕੇ ਖ਼ੂਬ ਰੰਗ ਬੰਨਿ੍ਹਆ | ਪ੍ਰਬੰਧਕਾਂ ਵਲੋਂ ਗਾਇਕ ਮੁਸਕਾਨ ਦਾ ਸਨਮਾਨ ਵੀ ਕੀਤਾ ਗਿਆ | ਸੰਗਤਾਂ ਲਈ ਪਕੌੜੇ ਤੇ ਟਿੱਕੀ, ਭੱਲੇ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਸਟਾਲ ਵੀ ਲਗਾਏ ਗਏ | ਇਸ ਮੌਕੇ ਸਾਈਾ ਚੇਤਨ ਸ਼ਾਹ ਮੁੱਖ ਸੇਵਾਦਾਰ ਬਾਬਾ ਤੜਾਗੀ ਸ਼ਾਹ, ਬੀਬੀ ਸੁਰਿੰਦਰ ਕੌਰ ਸਿੰਧੜ, ਸਿਮਰਨਜੀਤ ਕੌਰ ਸਿੰਧੜ, ਬਿੰਦਰ ਕੌਰ ਸਿੰਧੜ, ਸ਼੍ਰੀਮਤੀ ਸੌਖਾ, ਅਮਰਜੀਤ ਕੌਰ ਸਚਦੇਵਾ ਚੇਅਰਪਰਸਨ ਮਹਿਲਾ ਮੰਡਲ, ਰਜਵੰਤ ਕੌਰ, ਪਿੰਕੀ ਅਰੋੜਾ, ਜਸਵੀਰ ਸਿੰਘ ਸਿੰਧੜ, ਮੱਖਣ ਯੂ.ਕੇ., ਪ੍ਰੋ: ਕਰਤਾਰ ਸਿੰਘ ਸਚਦੇਵਾ, ਬੰਟੀ ਬੱਠਲਾ ਪ੍ਰਧਾਨ ਵਾਤਵਰਨ ਸੁਧਾਰ ਸੁਸਾਇਟੀ, ਡਾ: ਗੁਰਪ੍ਰੀਤ ਸਿੰਘ ਪਿ੍ੰਸ, ਕਾਮਰੇਡ ਮਲਕੀਤ ਸਿੰਘ, ਨੰਬਰਦਾਰ ਜਸਵੰਤ ਸਿੰਘ ਸਿੰਧੜ, ਹਰਦੀਪ ਸਿੰਘ ਦੀਪੀ, ਜਰਨੈਲ ਸਿੰਘ, ਮਨਪ੍ਰੀਤ ਸਿੰਘ, ਕੁਲਵਿੰਦਰ ਕੌਰ, ਮਨਜੋਤ ਸਿੰਘ ਸਿੰਧੜ, ਗੋਰੀ ਮੱਟੂ, ਕਾਰਤਿਕ ਅਰੋੜਾ, ਹੈਪੀ, ਰਵੀ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲੈਂਡ ਪੂਲਿੰਗ ਨੀਤੀ ਸੰਬੰਧੀ ਭਾਰਤੀ ਜਨਤਾ ਪਾਰਟੀ ਦਾ ਐਸ.ਡੀ.ਐਮ. ਨੂੰ ਮੰਗ ਪੱਤਰ ਅਗਲੀ ਖ਼ਬਰ ਥਾਣਾ ਮਹਿਤਪੁਰ ਅਧੀਨ ਆਉਂਦੇ ਪਿੰਡਾਂ 'ਚ ਵਧੀਆਂ ਚੋਰੀ ਦੀਆਂ ਵਾਰਦਾਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।