27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਨਿਤਿਨ ਕੋਹਲੀ ਵਲੋਂ ਵਪਾਰੀਆਂ ਦੇ ਮਸਲੇ ਵਿੱਤ ਮੰਤਰੀ ਤੋਂ ਹੱਲ ਕਰਵਾਉਣ ਦਾ ਭਰੋਸਾ

ਅਜੀਤ ਡੈਸਕ 15-07-2025
ਜਲੰਧਰ, 14 ਜੁਲਾਈ (ਸ਼ਿਵ)- ਟਰੇਡਰ ਫੋਰਮ ਦੇ ਵਪਾਰੀਆਂ ਦੀ ਅੱਜ ਕੇਂਦਰੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਨਿਤਿਨ ਕੋਹਲੀ ਨਾਲ ਸਰਕਟ ਹਾਊਸ ਵਿਚ ਹੋਈ ਮੀਟਿੰਗ ਵਿਚ ਜਿੱਥੇ ਕਾਰੋਬਾਰੀਆਂ ਵਲੋਂ ਉਨ੍ਹਾਂ ਨੂੰ ਜੀ. ਐੱਸ. ਟੀ. ਵਿਭਾਗ ਤੋਂ ਆ ਰਹੀ ਪੇ੍ਰਸ਼ਾਨੀ ਦੇ ਮਸਲਿਆਂ 'ਤੇ ਚਰਚਾ ਕੀਤੀ ਗਈ ਤੇ ਉੱਥੇ ਨਿਤਿਨ ਕੋਹਲੀ ਵੱਲੋਂ ਵਪਾਰੀਆਂ 'ਤੇ ਮਾਰੇ ਜਾ ਰਹੇ ਛਾਪਿਆਂ ਦੇ ਮਾਮਲੇ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੋਲ ਉਠਾ ਕੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ | ਮੀਟਿੰਗ ਵਿਚ ਵਪਾਰੀਆਂ ਨੇ ਰੋਸ ਜ਼ਾਹਿਰ ਕੀਤਾ ਕਿ ਜੀ. ਐੱਸ. ਟੀ. ਵਿਭਾਗ ਦੇ ਅਫ਼ਸਰਾਂ ਨੇ ਛਾਪੇ ਮਾਰਨ ਦੇ ਟੀਚੇ ਦਿੱਤੇ ਗਏ ਹਨ ਜਿਨ੍ਹਾਂ ਕਰਕੇ ਵਪਾਰੀ ਵਰਗ ਕਾਫੀ ਪੇ੍ਰਸ਼ਾਨ ਹੈ | ਉਨ੍ਹਾਂ ਕਿਹਾ ਕਿ ਹਰ ਇਕ ਅਧਿਕਾਰੀ ਹਰ ਮਹੀਨੇ 4 ਛਾਪੇ ਮਾਰੇਗਾ ਤੇ ਵਿਭਾਗ ਕੋਲ ਕੁੱਲ 24 ਐੱਸ. ਟੀ. ਓ. ਹਨ ਤਾਂ ਇਸ ਹਿਸਾਬ ਨਾਲ ਹਰ ਮਹੀਨੇ 96 ਛਾਪੇ ਮਾਰੇ ਜਾਣਗੇ | ਉਨ੍ਹਾਂ ਕਿਹਾ ਕਿ ਵਪਾਰੀ ਵਰਗ ਨੂੰ ਇਸ ਤਰ੍ਹਾਂ ਨਾਲ ਕੰਮ ਕਰਨ ਲਈ ਕਿਸ ਤਰ੍ਹਾਂ ਨਾਲ ਖੁੱਲ੍ਹਾ ਮਾਹੌਲ ਮਿਲ ਸਕੇਗਾ | ਵਪਾਰੀ ਆਗੂਆਂ ਦਾ ਕਹਿਣਾ ਸੀ ਕਿ ਪਹਿਲਾਂ ਕਦੇ ਵੀ ਸਰਕਾਰਾਂ ਵਲੋਂ ਇਸ ਤਰ੍ਹਾਂ ਦੇ ਟੀਚੇ ਨਹੀਂ ਦਿੱਤੇ ਗਏ ਸਨ | ਵਪਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਦੇ ਦਾਅਵਿਆਂ ਮੁਤਾਬਿਕ ਸੂਬੇ ਵਿਚ 44 ਫੀਸਦੀ ਵਸੂਲੀ ਵਧੀ ਹੈ ਤਾਂ ਫਿਰ ਛਾਪੇ ਨਹੀਂ ਮਾਰੇ ਜਾਣੇ ਚਾਹੀਦੇ ਹਨ | ਇਸ ਮੌਕੇ ਨਿਤਿਨ ਕੋਹਲੀ ਨੇ ਸਾਰੇ ਵਪਾਰੀ ਆਗੂਆਂ ਦੇ ਵਿਚਾਰ ਸੁਣੇ | ਵਪਾਰੀ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਇਸ ਮਾਮਲੇ ਵਿਚ ਰਾਹਤ ਦੇਣੀ ਚਾਹੀਦੀ ਹੈ | ਇਸ ਮੌਕੇ ਰਵਿੰਦਰ ਧੀਰ, ਬਲਜੀਤ ਸਿੰਘ ਆਹਲੂਵਾਲੀਆ, ਰਾਜੀਵ ਦੱੁਗਲ, ਅਮਿਤ ਸਹਿਗਲ, ਨਰਿੰਦਰ ਸਿੰਘ ਸੱਗੂ, ਅਰੁਣ ਬਜਾਜ, ਵਿਪਨ ਪਰਿੰਜਾ, ਅਮਰਦੀਪ ਆਹਲੂਵਾਲੀਆ, ਹਰਪ੍ਰੀਤ ਲਵਲੀ, ਰਮੇਸ਼ ਲਖਨਪਾਲ, ਸੁਰੇਸ਼ ਗੁਪਤਾ, ਵਿਜੇ ਧੀਰ, ਰਮੇਸ਼ ਆਨੰਦ, ਪ੍ਰਵੀਨ ਆਨੰਦ, ਪ੍ਰੇਮ ਉਪਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਮਕਸੂਦਾਂ ਜਲੰਧਰ 'ਚ ਕੰਪਿਊਟਰ ਵਿਸ਼ੇ ਦੀ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਕੇ. ਐਮ. ਵੀ. ਨੇ ਐਨ. ਸੀ. ਸੀ. ਨੂੰ ਅਕਾਦਮਿਕ ਪਾਠਕ੍ਰਮ ਦਾ ਹਿੱਸਾ ਬਣਾਇਆ-ਡਾ. ਦਿਵੇਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।