27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਸਕੂਲ ਆਫ਼ ਐਮੀਨੈਂਸ ਮਕਸੂਦਾਂ ਜਲੰਧਰ 'ਚ ਕੰਪਿਊਟਰ ਵਿਸ਼ੇ ਦੀ ਪ੍ਰਦਰਸ਼ਨੀ ਲਗਾਈ

ਅਜੀਤ ਡੈਸਕ 15-07-2025
ਜਲੰਧਰ, 14 ਜੁਲਾਈ (ਜਸਪਾਲ ਸਿੰਘ) - ਸਕੂਲ ਆਫ਼ ਐਮੀਨੈਂਸ ਮਕਸੂਦਾਂ ਵਿਚ ਸਕੂਲ ਇੰਚਾਰਜ ਵਿਨੋਦ ਕੁਮਾਰ ਪੁਰੀ ਦੀ ਅਗਵਾਈ ਅਤੇ ਕੰਪਿਊਟਰ ਅਧਿਆਪਕਾਵਾਂ ਦੀਕਸ਼ਾ ਅਹੂਜਾ, ਪੂਜਾ ਰਤਨ, ਸੁਖਵਿੰਦਰ ਕੌਰ ਦੇ ਯਤਨਾਂ ਨਾਲ ਵਿਦਿਆਰਥੀਆਂ ਵੱਲੋਂ ਕੰਪਿਊਟਰ ਵਿਸ਼ੇ ਦੇ ਮਾਡਲ ਤੇ ਚਾਰਟ ਦੀ ਪ੍ਰਦਰਸ਼ਨੀ ਲਗਾਈ ਗਈ | ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਗੁਰਿੰਦਰਜੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਉਦਘਾਟਨ ਕੀਤਾ | ਉਨ੍ਹਾਂ ਨਾਲ ਆਈ. ਸੀ. ਟੀ. ਜ਼ਿਲ੍ਹਾ ਕੋਆਰਡੀਨੇਟਰ ਦੀਪਕ ਅਰੋੜਾ ਨੇ ਵੀ ਬੱਚਿਆਂ ਦਾ ਹੌਂਸਲਾ ਵਧਾਇਆ | ਕੌਂਸਲਰ ਅਵਿਨਾਸ਼ ਮਾਨਕ ਤੇ ਕੌਂਸਲਰ ਡਾ. ਗੁਰਚਰਨ ਸਿੰਘ ਨੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਦੇ ਨਾਲ ਇਸ ਪ੍ਰਦਰਸ਼ਨੀ ਵਿਚ ਸ਼ਿਰਕਤ ਕੀਤੀ | ਡਾ. ਗੁਰਿੰਦਰਜੀਤ ਕੌਰ ਨੇ ਬੱਚਿਆਂ ਦੀ ਸ਼ਲਾਘਾ ਕੀਤੀ | ਬੱਚਿਆਂ ਦੇ ਪ੍ਰਦਰਸ਼ਨ ਨੂੰ ਦੇਖ ਕੇ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ | ਵਿਨੋਦ ਕੁਮਾਰ ਪੁਰੀ ਨੇ ਵੀ ਡੀ.ਈ.ਓ. ਮੈਡਮ ਦਾ ਧੰਨਵਾਦ ਕਰਦਿਆਂ ਸਕੂਲ ਦੇ ਬੱਚਿਆਂ ਦੀ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਦਾ ਵਾਅਦਾ ਕੀਤਾ | ਇਸ ਮੌਕੇ ਸ਼ਿਖਾ ਸਾਰੰਗਲ, ਅਨੀਲਾ ਬੱਤਰਾ, ਸਰਯੂ ਮਹਾਜਨ, ਬਬਲੀ, ਰਾਕੇਸ਼ ਕਪੂਰ, ਰਮੇਸ਼ ਕੁਮਾਰ, ਰਘਵਿੰਦਰ ਭਾਟੀਆ, ਸੁਖਪਾਲ ਸਿੰਘ ਤੇ ਰਾਜਵਿੰਦਰ ਸਿੰਘ ਨੇ ਵੀ ਬੱਚਿਆਂ ਦਾ ਹੌਸਲਾ ਵਧਾਇਆ |
ਪਿਛਲੀ ਖ਼ਬਰ ਪਿੰਡ ਮਾਂਗੇਕੀ ਵਿਖੇ ਨੰਦ ਸਿੰਘ ਸੰਸੋਆ ਦੀ ਯਾਦ 'ਚ ਲਾਏ ਬੂਟੇ ਅਗਲੀ ਖ਼ਬਰ ਨਿਤਿਨ ਕੋਹਲੀ ਵਲੋਂ ਵਪਾਰੀਆਂ ਦੇ ਮਸਲੇ ਵਿੱਤ ਮੰਤਰੀ ਤੋਂ ਹੱਲ ਕਰਵਾਉਣ ਦਾ ਭਰੋਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।