ਅੱਪਰਾ, 14 ਜੁਲਾਈ (ਦਲਵਿੰਦਰ ਸਿੰਘ ਅੱਪਰਾ)-ਸਥਾਨਕ ਦਰਬਾਰ ਬਾਬਾ ਸ਼ੇਖ ਨਸੀਰਾ ਵਿਖੇ ਸਾਲਾਨਾ ਦੋ ਦਿਨਾਂ ਮੇਲੇ ਦੌਰਾਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਸੇਵਾਦਾਰਾਂ ਵਲੋਂ ਪ੍ਰਬੰਧਕ ਕਮੇਟੀ ਦਰਬਾਰ ਬਾਬਾ ਸ਼ੇਖ ਨਸੀਰਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ | ਭਾਈ ਘਨੱਈਆ ਜੀ ਬਲੱਡ ਬੈਂਕ ਨਵਾਂਸ਼ਹਿਰ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਏ ਇਸ ਕੈਂਪ ਦੌਰਾਨ 28 ਖੂਨਦਾਨੀਆਂ ਨੇ ਖੂਨਦਾਨ ਕੀਤਾ | ਸੇਵਾਦਾਰਾਂ ਵਲੋਂ ਖੂਨਦਾਨੀਆਂ ਨੂੰ ਵਿਸ਼ੇਸ਼ ਰਿਫਰੈਸ਼ਮੈਂਟ ਦਿੱਤੀ ਗਈ | ਇਸ ਮੌਕੇ ਗੱਦੀ ਨਸ਼ੀਨ ਬਾਬਾ ਕਿਸ਼ਨ ਦਾਸ, ਪ੍ਰਧਾਨ ਰਾਜੇਸ਼ ਕੁਮਾਰ ਜੌਨੀ, ਲਾਲੀ ਬਾਸੀ ਅੱਪਰਾ, ਹਰਜੀਤ ਸਿੰਘ ਢਿਲੋਂ, ਮਨੋਜ ਕੁਮਾਰ ਡਿੰਪੀ ਮੰਡੀ, ਜੱਗੀ ਗਰਚਾ, ਨਰਿੰਦਰ ਸਿੰਘ ਨਿੰਦਰ ਸਹੋਤਾ ਅੱਪਰਾ, ਵਰਿੰਦਰ ਢੰਡਵਾੜ, ਕਾਲਾ ਕੇ.ਟੀ., ਛਿੰਦਾ ਕਾਰਪੇਂਟਰ, ਪਰਮਜੀਤ ਢਿਲੋਂ, ਲਵ ਨਵਾਂਸ਼ਹਿਰ, ਪਰਮਜੀਤ ਸਿੰਘ ਕਾਲਾ ਵਿਰਕ, ਅਮਨ ਚੀਮਾ, ਸਮੂਹ ਸੰਗਤ ਤੇ ਖੂਨਦਾਨੀ ਹਾਜ਼ਰ ਸਨ |