27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਬਿਜਲੀ ਸੈਕਟਰ ਦੇ ਨਿੱਜੀਕਰਨ ਦੇ ਵਿਰੋਧ 'ਚ ਕਿਸਾਨਾਂ ਵਲੋਂ ਧਰਨਾ

ਅਜੀਤ ਡੈਸਕ 15-07-2025
ਜਲੰਧਰ, 14 ਜੁਲਾਈ (ਸ਼ਿਵ)- ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਅੱਜ ਕਿਸਾਨਾਂ ਵਲੋਂ ਸ਼ਕਤੀ ਸਦਨ ਪਾਵਰਕਾਮ ਦੇ ਦਫਤਰ ਵਿਚ ਮੁੱਖ ਇੰਜੀ. ਦਫਤਰ ਸਾਹਮਣੇ ਧਰਨਾ ਦਿੱਤਾ ਤੇ ਉਨ੍ਹਾਂ ਨੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਬਿਜਲੀ ਸੈਕਟਰ ਦੇ ਕੀਤੇ ਜਾ ਰਹੇ ਨਿੱਜੀਕਰਨ ਨੂੰ ਹਰ ਖੇਤਰ ਲਈ ਘਾਤਕ ਦੱਸਦਿਆਂ ਇਸ ਬਾਰੇ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕਰਨ ਤੋਂ ਇਲਾਵਾ ਪਾਵਰਕਾਮ ਵਲੋਂ ਲਗਾਏ ਜਾ ਰਹੇ ਪ੍ਰੀ ਪੇਡ ਬਿਜਲੀ ਮੀਟਰਾਂ ਨੂੰ ਲਗਾਉਣ ਦਾ ਕੰਮ ਵੀ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ | ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਨੂੰ ਕਿਸਾਨਾਂ ਲਈ ਖ਼ਤਰਾ ਦੱਸਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਇਸ ਨੀਤੀ ਨੂੰ ਰੱਦ ਕਰਨਾ ਚਾਹੀਦਾ ਹੈ ਨਹੀਂ ਤੇ ਕਿਸਾਨਾਂ ਵਲੋਂ ਇਸ ਦੇ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਜਸਵੀਰ ਸਿੰਘ, ਸਲਵਿੰਦਰ ਸਿੰਘ ਜਾਨੀਆ,ਜਗਦੀਸ਼ ਪਾਲ ਚੱਕ ਬਾਮਣੀਆ, ਨਿਰਮਲ ਸਿੰਘ ਢੱਡੋਵਾਲ, ਰਾਜੂ ਨੰਗਲ ਅੰਬੀਆ, ਸਤਨਾਮ ਮਡਾਲਾ, ਸੁਖਵਿੰਦਰ ਹੇਰਾ, ਬੀਬੀ ਪਰਮਜੀਤ ਕੌਰ ਰੇੜਵਾ, ਬੀਬੀ ਗੁਰਬਖ਼ਸ਼ ਕੌਰ, ਕਸ਼ਮੀਰ ਸਿੰਘ ਪਨੂੰ ਬੀ.ਕੇ.ਯੂ. ਦੋਆਬਾ, ਨਰਿੰਦਰ ਸਿੰਘ, ਨਿਰਮਲ ਪੂਨੀਆ, ਧੰਨਾ ਸਿੰਘ, ਗੁਰਮੇਲ ਸਿੰਘ ਰੇੜਵਾ ਤੇ ਹੋਰ ਹਾਜਰ ਸਨ |
ਪਿਛਲੀ ਖ਼ਬਰ ਕੈਂਪ 'ਚ 28 ਖੂੂਨਦਾਨੀਆਂ ਨੇ ਕੀਤਾ ਖੂਨਦਾਨ ਅਗਲੀ ਖ਼ਬਰ ਰਮਨ ਅਰੋੜਾ ਦੀ ਆਵਾਜ਼ ਤੇ ਸੁਖਦੇਵ ਵਸ਼ਿਸ਼ਟ ਦੀ ਲਿਖਾਈ ਦੇ ਸੈਂਪਲ ਲੈਣ ਸੰਬੰਧੀ ਅਰਜ਼ੀ 'ਤੇ ਅੱਜ ਹੋ ਸਕਦਾ ਹੈ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।