27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਸ਼ਾਹਕੋਟ ਵਿਖੇ ਗਲੀ 'ਚ ਖੜ੍ਹਾ ਮੋਟਰਸਾਈਕਲ ਚੋਰੀ

ਅਜੀਤ ਡੈਸਕ 15-07-2025
ਸ਼ਾਹਕੋਟ, 14 ਜੁਲਾਈ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਵਿਖੇ ਚੋਰ ਵਲੋਂ ਦਿਨ-ਦਿਹਾੜੇ ਇਕ ਗਲੀ 'ਚ ਖੜ੍ਹਾ ਮੋਟਰਸਾਈਕਲ ਚੋਰੀ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਰਾਹੁਲ ਪੁੱਤਰ ਸਦੀਕ ਮੁਹੰਮਦ ਵਾਸੀ ਪਿੰਡ ਰੇੜ੍ਹਵਾਂ (ਸ਼ਾਹਕੋਟ) ਨੇ ਦੱਸਿਆ ਕਿ ਉਹ ਕਰਨੈਲ ਬੇਕਰੀ ਸ਼ਾਹਕੋਟ ਵਿਖੇ ਕੰਮ ਕਰਦਾ ਹੈ | ਉਹ ਰੋਜ਼ਾਨਾਂ ਦੀ ਤਰ੍ਹਾਂ ਸਵੇਰੇ ਬੇਕਰੀ 'ਤੇ ਆਇਆ ਤੇ ਉਸ ਨੇ ਆਪਣਾ ਸਪਲੈਂਡਰ ਮੋਟਰਸਾਈਕਲ (ਨੰਬਰ-ਪੀ.ਬੀ-67-ਡੀ-9522) ਬੇਕਰੀ ਦੇ ਪਿਛਲੇ ਪਾਸੇ ਵਾਲੀ ਗਲੀ (ਮੁਹੱਲਾ ਤਲੋੜੀ) 'ਚ ਖੜ੍ਹਾ ਕਰ ਦਿੱਤਾ | ਜਦ ਉਹ ਰਾਤ ਕਰੀਬ 9:00 ਵਜੇ ਬੇਕਰੀ ਤੋਂ ਵਾਪਸ ਘਰ ਜਾਣ ਲਈ ਮੋਟਰਸਾਈਕਲ ਲੈਣ ਗਿਆ ਤਾਂ ਗਲੀ 'ਚੋਂ ਮੋਟਰਾਈਕਲ ਗਾਇਬ ਸੀ | ਉਸ ਨੂੰ ਗਲੀ 'ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੇਖਣ 'ਤੇ ਪਤਾ ਲੱਗਾ ਕਿ ਸ਼ਾਮ 4:30 ਵਜੇ ਇਕ ਚੋਰ ਆਇਆ ਤੇ ਲਾਕ ਤੋੜ ਕੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ |
ਪਿਛਲੀ ਖ਼ਬਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ 'ਆਪ' ਸਰਕਾਰ ਸੂਬੇ 'ਚ 'ਵਿਸ਼ਵ ਕਬੱਡੀ ਕੱਪ' ਕਰਵਾਵੇ- ਐਡ. ਕੋਹਾੜ ਅਗਲੀ ਖ਼ਬਰ ਕੈਂਪ 'ਚ 28 ਖੂੂਨਦਾਨੀਆਂ ਨੇ ਕੀਤਾ ਖੂਨਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।