27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਵਿਕਾਸ ਦੇ ਕੰਮਾਂ ਵਿਚ ਦੇਰੀ ਕਰਨ ਵਾਲੇ ਠੇਕੇਦਾਰਾਂ ਨੂੰ ਲੱਗੇਗਾ ਜੁਰਮਾਨਾ

ਅਜੀਤ ਡੈਸਕ 15-07-2025
ਜਲੰਧਰ, 14 ਜੁਲਾਈ (ਸ਼ਿਵ)- ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਵਿਚ ਵਿੱਤ ਅਤੇ ਠੇਕਾ ਸਬ ਕਮੇਟੀ ਦੀ ਅਹਿਮ ਮੀਟਿੰਗ ਵਿਚ ਸ਼ਹਿਰ ਦੇ ਅਲੱਗ-ਅਲੱਗ ਹਲਕਿਆਂ ਵਿਚ ਕਰਵਾਏ ਜਾਣ ਵਾਲੇ ਕਰੀਬ 26 ਕਰੋੜ ਦੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਨਾਲ ਕੰਮਾਂ ਵਿਚ ਦੇਰੀ ਕਰਨ ਵਾਲੇ ਠੇਕੇਦਾਰਾਂ 'ਤੇ ਵੀ ਸ਼ਿਕੰਜਾ ਕਸਦਿਆਂ ਹੋਇਆ ਫ਼ੈਸਲਾ ਕੀਤਾ ਗਿਆ ਹੈ ਕਿ ਜਿਹੜੇ ਠੇਕੇਦਾਰ ਵਿਕਾਸ ਦੇ ਕੰਮਾਂ ਵਿਚ ਦੇਰੀ ਕਰਨਗੇ ਤਾਂ ਉਨਾਂ ਨੂੰ 3 ਫੀਸਦੀ ਜੁਰਮਾਨਾ ਲਗਾਇਆ ਜਾਵੇਗਾ | ਇਹ ਫ਼ੈਸਲਾ ਇਸ ਕਰਕੇ ਕੀਤਾ ਗਿਆ ਹੈ ਕਿ ਕਈ ਠੇਕੇਦਾਰ ਕੰਮ ਤਾਂ ਹਾਸਲ ਕਰ ਲੈਂਦੇ ਹਨ ਪਰ ਉਨਾਂ ਨੂੰ ਕਈ-ਕਈ ਮਹੀਨੇ ਤੱਕ ਲਟਕਾਈ ਰੱਖਦੇ ਹਨ ਤਾਂ ਇਸ ਨਾਲ ਨਾ ਸਿਰਫ਼ ਸ਼ਹਿਰ ਦਾ ਨੁਕਸਾਨ ਹੁੰਦਾ ਹੈ ਸਗੋਂ ਇਸ ਨਾਲ ਨਿਗਮ ਪ੍ਰਸ਼ਾਸਨ ਦਾ ਅਕਸ ਵੀ ਖ਼ਰਾਬ ਹੁੰਦਾ ਹੈ | ਮੀਟਿੰਗ ਵਿਚ ਮੇਅਰ ਵਨੀਤ ਧੀਰ ਤੋਂ ਇਲਾਵਾ ਨਿਗਮ ਕਮਿਸ਼ਨਰ ਗੌਤਮ ਜੈਨ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਕੌਂਸਲਰ ਕਵਿਤਾ ਸੇਠ, ਇੰਜ. ਰਜਨੀਸ਼ ਡੋਗਰਾ, ਇੰਜ. ਰਾਹੁਲ ਧਵਨ, ਐਕਸੀਅਨ ਜਸਪਾਲ ਸਿੰਘ ਤੇ ਹੋਰ ਹਾਜਰ ਸਨ | ਠੇਕੇਦਾਰਾਂ ਨੂੰ ਜੁਰਮਾਨਾ ਕਰਨ ਤੋਂ ਇਲਾਵਾ ਮੀਟਿੰਗ ਵਿਚ ਵਿਕਾਸ ਦੇ ਕੰਮਾਂ ਵਿਚ ਦਿੱਤੀ ਜਾਂਦੀ (ਲੈਸ) ਛੋਟ ਦੇ ਮਾਮਲੇ 'ਤੇ ਵੀ ਚਰਚਾ ਹੋਈ ਕਿ ਕਈ ਠੇਕੇਦਾਰ ਕੰਮ ਲੈਣ ਲਈ 40 ਫੀਸਦੀ ਦੇ ਕਰੀਬ ਤੱਕ ਛੋਟ ਦੇ ਰਹੇ ਹਨ ਤਾਂ ਕਿ ਇਸ ਨਾਲ ਵਿਕਾਸ ਦੇ ਕੰਮਾਂ ਦੀ ਗੁਣਵੱਤਾ ਵਿਚ ਕਮੀ ਨਹੀਂ ਆਏਗੀ | ਮੀਟਿੰਗ ਵਿਚ ਮੇਅਰ ਤੇ ਹੋਰਾਂ ਵਲੋਂ ਫ਼ੈਸਲਾ ਕੀਤਾ ਗਿਆ ਕਿ ਇਸ ਤਰ੍ਹਾਂ ਦੀ ਜ਼ਿਆਦਾ ਛੋਟ ਦੇਣ ਵਾਲੇ ਕੰਮਾਂ 'ਤੇ ਥਰਡ ਪਾਰਟੀ ਤਾਂ ਸਮੇਂ-ਸਮੇਂ ਸਿਰ ਕੰਮਾਂ ਦੀ ਜਾਂਚ ਕਰਦੀ ਹੈ ਪਰ ਨਿਗਮ ਵਲੋਂ ਵੀ ਇਸ ਦੀ ਸਾਰੀ ਨਿਗਰਾਨੀ ਕੀਤੀ ਜਾਵੇਗੀ ਕਿ ਐਨੀ ਜ਼ਿਆਦਾ ਛੋਟ ਦੇ ਕੇ ਘਟੀਆ ਵਿਕਾਸ ਦੇ ਕੰਮ ਤਾਂ ਨਹੀਂ ਹੋ ਰਹੇ | ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਠੇਕੇਦਾਰਾਂ ਨੂੰ ਜੁਰਮਾਨੇ ਦੇ ਨਾਲ ਉਨ੍ਹਾਂ ਦੀ ਛੋਟ 3 ਫੀਸਦੀ ਹੋਰ ਵਧਾਈ ਜਾਵੇਗੀ | ਮੀਟਿੰਗ ਵਿਚ ਰਾਜ ਨਗਰ ਵਿਚ ਕਰੀਬ 1.50 ਕਰੋੜ ਦੀ ਲਾਗਤ ਵਾਲਾ ਇਹ ਮਤਾ ਰੋਕ ਲਿਆ ਗਿਆ ਹੈ ਜਿੱਥੇ ਕਿ ਸੀ. ਸੀ. ਫਲੋਰਿੰਗ ਦੀ ਸੜਕ ਬਣਾਈ ਜਾਣੀ ਹੈ ਕਿਉਂਕਿ ਉਸ ਜਗ੍ਹਾ 'ਤੇ ਅਜੇ ਨਹਿਰੀ ਪਾਣੀ ਪ੍ਰਾਜੈਕਟ ਦੀ ਪਾਈਪ ਪੈਣੀ ਹੈ ਤੇ ਇਸ ਕਰਕੇ ਇਹ ਕੰਮ ਫ਼ਿਲਹਾਲ ਲੰਬਿਤ ਰੱਖਿਆ ਗਿਆ ਹੈ |
ਪਿਛਲੀ ਖ਼ਬਰ ਕਾਂਗਰਸੀ ਕੌਂਸਲਰਾਂ ਨੇ ਨਗਰ ਨਿਗਮ 'ਚ ਸੁਣਵਾਈ ਨਾ ਹੋਣ ਦੀ ਕੀਤੀ ਸ਼ਿਕਾਇਤ ਅਗਲੀ ਖ਼ਬਰ ਗਲੀ 'ਚੋਂ ਲੰਘਦਿਆਂ ਹੋਏ ਵਿਵਾਦ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ਦੀ ਹੱਤਿਆ, 2 ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।