27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਵਿਜੀਲੈਂਸ ਜਾਂਚ 'ਚ ਆਈਆਂ ਨਾਜਾਇਜ਼ ਉਸਾਰੀਆਂ ਦੇ ਮਾਮਲੇ ਸੰਬੰਧੀ ਉੱਠੇ ਸਵਾਲ

ਅਜੀਤ ਡੈਸਕ 15-07-2025
ਜਲੰਧਰ, 14 ਜੁਲਾਈ (ਸ਼ਿਵ)- ਵਿਜੀਲੈਂਸ ਬਿਊਰੋ ਵਲੋਂ ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿਚ ਹੋਏ ਭਿ੍ਸ਼ਟਾਚਾਰ ਤਹਿਤ ਵਿਧਾਇਕ ਰਮਨ ਅਰੋੜਾ ਤੋਂ ਇਲਾਵਾ ਬਿਲਡਿੰਗ ਅਫ਼ਸਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਉਸ ਜਾਂਚ ਵਿਚ ਆਈਆਂ ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿਚ ਨਿਗਮ ਦੇ ਬਿਲਡਿੰਗ ਵਿਭਾਗ ਨੇ ਫ਼ਿਲਹਾਲ ਚੁੱਪੀ ਧਾਰ ਲਈ ਲੱਗਦੀ ਹੈ ਕਿਉਂਕਿ ਉਕਤ ਇਮਾਰਤਾਂ ਨੂੰ ਨਾਜਾਇਜ਼ ਦੱਸਿਆ ਸੀ ਤੇ ਉਸ ਵੇਲੇ ਕਈ ਨਾਜਾਇਜ਼ ਉਸਾਰੀਆਂ 'ਤੇ ਜਾਅਲੀ ਨੋਟਿਸ ਲਗਾ ਕੇ ਲੈਣ ਦੇਣ ਕਰਨ ਦੇ ਦੋਸ਼ ਲਗਾਏ ਗਏ ਸਨ | ਵਿਜੀਲੈਂਸ ਬਿਊਰੋ ਦੀਆਂ ਟੀਮਾਂ ਵਲੋਂ ਕਈ ਥਾਵਾਂ 'ਤੇ ਜਾ ਕੇ ਨਾਜਾਇਜ਼ ਉਸਾਰੀਆਂ ਦੀ ਜਾਂਚ ਕੀਤੀ ਗਈ ਸੀ ਜਿਨ੍ਹਾਂ ਵਿਚ ਮੰਡੀ ਰੋਡ ਤੋਂ ਇਲਾਵਾ ਬਸਤੀ ਸ਼ੇਖ਼ ਅਤੇ ਹੋਰ ਵੀ ਥਾਵਾਂ 'ਤੇ ਨਾਜਾਇਜ਼ ਉਸਾਰੀਆਂ ਸ਼ਾਮਿਲ ਸਨ | ਹੁਣ ਜਦੋਂ ਕਿ ਵਿਜੀਲੈਂਸ ਬਿਊਰੋ ਵਲੋਂ ਉਕਤ ਨਾਜਾਇਜ਼ ਉਸਾਰੀਆਂ ਦੀ ਜਾਂਚ ਕੀਤੀ ਸੀ ਤਾਂ ਉਨ੍ਹਾਂ ਦੇ ਨਾਜਾਇਜ਼ ਹੋਣ ਦੇ ਦੋਸ਼ ਲੱਗੇ ਸਨ | ਨਾ ਸਿਰਫ਼ ਕੇਂਦਰੀ ਹਲਕੇ ਵਿਚ ਸਗੋਂ ਕੈਂਟ ਅਤੇ ਪੱਛਮੀ ਹਲਕੇ ਦੀਆਂ ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿਚ ਕਈ ਭਿ੍ਸ਼ਟਾਚਾਰ ਦੇ ਦੋਸ਼ ਲਗਾਏ ਗਏ ਸਨ | ਵਿਜੀਲੈਂਸ ਜਾਂਚ ਵਿਚ ਆਈਆਂ ਨਾਜਾਇਜ਼ ਉਸਾਰੀਆਂ ਬਾਰੇ ਹੁਣ ਇਹ ਸਵਾਲ ਖੜੇ ਹੋ ਰਹੇ ਹਨ ਕਿ ਜੇਕਰ ਉਹ ਨਾਜਾਇਜ਼ ਉਸਾਰੀਆਂ ਸੀ ਤੇ ਕਿ ਹੁਣ ਨਗਰ ਨਿਗਮ ਉਨ੍ਹਾਂ ਨੂੰ ਰੈਗੂਲਰ ਕਰੇਗੀ ਤੇ ਉਨ੍ਹਾਂ ਤੋਂ ਹੁਣ ਫ਼ੀਸਾਂ ਵਸੂਲ ਕਰੇਗੀ | ਵਿਜੀਲੈਂਸ ਜਾਂਚ ਵਿਚ ਜਿਹੜੀਆਂ ਨਾਜਾਇਜ਼ ਉਸਾਰੀਆਂ ਆਈਆਂ ਹਨ, ਉਨ੍ਹਾਂ ਵਿਚ ਤਾਂ ਕਈ ਨਾਜਾਇਜ਼ ਉਸਾਰੀਆਂ ਇਸ ਤਰ੍ਹਾਂ ਦੀਆਂ ਹਨ ਜਿਨ੍ਹਾਂ ਦੇ ਨਕਸ਼ੇ ਪਾਸ ਨਹੀਂ ਹੋ ਸਕਦੇ ਕਿਉਂਕਿ ਉਹ ਰਿਹਾਇਸ਼ੀ ਇਲਾਕਿਆਂ ਵਿਚ ਬਣੇ ਹੋਏ ਹਨ | ਇਸ ਮਾਮਲੇ ਵਿਚ ਜਾਣਕਾਰੀ ਲੈਣ ਲਈ ਨਿਗਮ ਦੇ ਐਮ. ਟੀ. ਪੀ. ਨੂੰ ਫ਼ੋਨ ਕੀਤਾ ਗਿਆ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਜਦਕਿ ਦੂਜੇ ਪਾਸੇ ਕੁੱਝ ਦਿਨ ਪਹਿਲਾਂ ਸਾਬਕਾ ਵਿਧਾਇਕ ਤੇ ਭਾਜਪਾ ਦੇ ਸੀਨੀਅਰ ਆਗੂ ਸ਼ੀਤਲ ਅੰਗੁਰਾਲ ਨੇ ਇਕ ਪੈੱ੍ਰਸ ਕਾਨਫ਼ਰੰਸ ਕਰਕੇ ਨਿਗਮ ਪ੍ਰਸ਼ਾਸਨ ਤੋਂ ਸਵਾਲ ਕੀਤਾ ਸੀ ਕਿ ਪੱਛਮੀ ਹਲਕੇ ਵਿਚ ਜਿਹੜੀਆਂ 62 ਉਸਾਰੀਆਂ ਨੂੰ ਸੀਲਾਂ ਲਗਾਈਆਂ ਸੀ ਤਾਂ ਹੁਣ ਖ਼ੋਲ ਦਿੱਤੀਆਂ ਗਈਆਂ ਹਨ, ਕਿ ਉਨ੍ਹਾਂ ਤੋਂ ਹੁਣ ਫ਼ੀਸਾਂ ਆ ਗਈਆਂ ਹਨ | ਇਸ ਬਾਰੇ ਅਜੇ ਤੱਕ ਜਾਣਕਾਰੀ ਸਾਹਮਣੇ ਨਹੀਂ ਹੈ ਪਰ ਆਉਣ ਵਾਲੇ ਸਮੇਂ ਵਿਚ ਇਹ ਮਾਮਲਾ ਹੋਰ ਤੂਲ ਫੜ ਸਕਦਾ ਹੈ |
ਮੰਡੀ ਰੋਡ ਦੀ ਉਸਾਰੀ ਸੰਬੰਧੀ ਨਿਗਮ ਕੋਲ ਪੁੱਜੀ ਸ਼ਿਕਾਇਤ
ਮੰਡੀ ਰੋਡ ਡਾਕਖ਼ਾਨੇ ਵਾਲੀ ਗਲੀ ਜਿਹੜਾ ਕਿ ਰਿਹਾਇਸ਼ੀ ਇਲਾਕਾ ਦੱਸਿਆ ਜਾਂਦਾ ਹੈ, ਉੱਥੇ ਬਣ ਰਹੀ ਇਕ ਉਸਾਰੀ ਦੀ ਸ਼ਿਕਾਇਤ ਵੀ ਨਿਗਮ ਕੋਲ ਪੁੱਜ ਗਈ ਹੈ | ਕੇਂਦਰੀ ਹਲਕੇ ਵਿਚ ਪੈਂਦੇ ਇਸ ਇਲਾਕੇ ਵਿਚ ਪਹਿਲਾਂ ਵੀ ਉਸਾਰੀਆਂ ਦੀ ਵਿਜੀਲੈਂਸ ਵਲੋਂ ਜਾਂਚ ਕੀਤੀ ਜਾ ਚੁੱਕੀ ਹੈ | ਉਂਜ ਰਿਹਾਇਸ਼ੀ ਇਲਾਕੇ ਵਿਚ ਜੇਕਰ ਕੋਈ ਵਪਾਰਕ ਉਸਾਰੀ ਬਣਦੀ ਹੈ ਤਾਂ ਉਸ ਲਈ ਬਕਾਇਦਾ ਨਿਗਮ ਕੋਲ ਮਨਜ਼ੂਰੀ ਲੈਣੀ ਪੈਂਦੀ ਹੈ ਤੇ ਨਿਗਮ ਵਲੋਂ ਜਾਂਚ ਕਰਨ ਤੋਂ ਬਾਅਦ ਹੀ ਇਸ ਮਾਮਲੇ ਵਿਚ ਹੋਰ ਸਚਾਈ ਸਾਹਮਣੇ ਆ ਸਕਦੀ ਹੈ ਕਿ ਉਸਾਰੀਆਂ ਦੇ ਕੰਮ ਵਿਚ ਬਿਲਡਿੰਗ ਬਾਈਲਾਜ ਦੀ ਉਲੰਘਣਾ ਤਾਂ ਨਹੀਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਗਲੀ 'ਚੋਂ ਲੰਘਦਿਆਂ ਹੋਏ ਵਿਵਾਦ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ਦੀ ਹੱਤਿਆ, 2 ਗੰਭੀਰ ਜ਼ਖ਼ਮੀ ਅਗਲੀ ਖ਼ਬਰ ਟਰੱਕ ਚਾਲਕ ਸਾਬਕਾ ਫ਼ੌਜੀ ਤੇ ਸਾਥੀ 260 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।