03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਭਾਕਿਯੂ ਰਾਜੇਵਾਲ ਜ਼ਿਲ੍ਹਾ ਰੂਪਨਗਰ ਤੇ ਮੁਹਾਲੀ ਜਥੇਬੰਦੀ ਨੇ ਹੜ੍ਹ ਪੀੜਤਾਂ ਨੂੰ ਵੰਡਿਆ ਯੂਰੀਆ ਖਾਦ

ਅਜੀਤ ਡੈਸਕ 07-12-2025
ਮੋਰਿੰਡਾ, 6 ਦਸੰਬਰ (ਤਰਲੋਚਨ ਸਿੰਘ ਕੰਗ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਜ਼ਿਲ੍ਹਾ ਗੁਰਦਾਸਪੁਰ ਤੇ ਫਿਰੋਜ਼ਪੁਰ 'ਚ ਹੜ੍ਹ ਪੀੜਤਾਂ ਲਈ ਪਿਛਲੇ ਕਾਫੀ ਲੰਮੇ ਸਮੇਂ ਤੋਂ ਚਾਹੇ ਕਣਕ ਦਾ ਬੀਜ ਹੋਵੇ, ਚਾਹੇ ਯੂਰੀਆ ਖਾਦ ਹੋਵੇ, ਚਾਹੇ ਟਰੈਕਟਰਾਂ ਲਈ ਡੀਜਲ ਭੇਜਣਾ ਹੋਵੇ ਜਾਂ ਤੂੜੀ ਦੇ ਟਰੱਕ ਭੇਜਣ ਦੀ ਸੇਵਾ ਲਗਾਤਾਰ ਨਿਭਾਈ ਜਾ ਰਹੀ ਹੈ | ਕੱਲ੍ਹ ਵੀ ਭਾਕਿਯੂ ਰਾਜੇਵਾਲ ਦੀ ਰੋਪੜ ਜਥੇਬੰਦੀ ਦੇ ਪ੍ਰਧਾਨ ਰਣਧੀਰ ਸਿੰਘ ਚੱਕਲ ਤੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ 'ਚ 1800 ਥੈਲੇ ਯੂਰੀਆ ਖਾਦ ਹੜ੍ਹ ਪੀੜਤ ਇਲਾਕਿਆਂ ਦੇ ਪਿੰਡ ਤਲਵੰਡੀ ਗੋਰਾਇਆ, ਚੌੜਾ ਖੁਰਦ, ਚੌੜਾ ਕਲਾਂ, ਸ਼ਾਮਪੁਰ, ਮਾਨ, ਸਰਹਾਲ਼ੀ, ਲਖੀਰੀ ਸਮਰਾ ਆਦਿ ਪਿੰਡਾਂ ਦੇਲੋੜਵੰਦ ਕਿਸਾਨਾਂ ਨੂੰ ਵੰਡਿਆ ਗਿਆ | ਇਸ ਸੰਬੰਧੀ ਭਾਕਿਯੂ ਰਾਜੇਵਾਲ ਦੇ ਸਰਗਰਮ ਵਰਕਰ ਬਹਾਦਰ ਸਿੰਘ ਖੈਰਪੁਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਉਣ ਵਾਲੇ ਦਿਨਾਂ 'ਚ 1200 ਥੈਲਾ ਯੂਰੀਆ ਖਾਦ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ | ਉਨ੍ਹਾਂ ਅੱਗੇ ਕਿਹਾ ਕਿ ਨਿਰਦੇਸ਼ਕ ਖੇਤੀਬਾੜੀ ਪੰਜਾਬ ਦੀ ਸਹਾਇਤਾ ਨਾਲ ਇਹ ਯੂਰੀਆ ਖਾਦ ਜ਼ਿਲ੍ਹਾ ਗੁਰਦਾਸਪੁਰ ਤੋਂ ਹੀ ਖਰੀਦ ਲਿਆ ਗਿਆ ਸੀ | ਇਹ ਖਾਦ ਜ਼ਿਲ੍ਹਾ ਮੁਹਾਲੀ ਤੇ ਰੋਪੜ ਦੀ ਇਕਾਈ ਵਲੋਂ ਸਾਂਝੇ ਉਪਰਾਲੇ ਨਾਲ ਦਿੱਤਾ ਗਿਆ ਹੈ | ਇਸ ਮੌਕੇ ਪਰਮਜੀਤ ਸਿੰਘ ਅਮਰਾਲੀ, ਹਰਬੰਸ ਸਿੰਘ ਦਤਾਰਪੁਰ, ਅਵਤਾਰ ਸਿੰਘ ਲੁਠੇੜੀ, ਪਰਮਦੀਪ ਸਿੰਘ ਬੈਦਵਾਣ, ਤਜਿੰਦਰ ਸਿੰਘ ਪੂਨੀਆ, ਕਿਰਪਾਲ ਸਿੰਘ ਸਿਆਓ ਜ਼ਿਲ੍ਹਾ ਪ੍ਰਧਾਨ ਮੋਹਾਲੀ, ਪਰਮਜੀਤ ਸਿੰਘ ਬਲਾਕ ਪ੍ਰਧਾਨ ਖਰੜ੍ਹ ਆਦਿ ਸ਼ਾਮਿਲ ਹੋਏ |
ਪਿਛਲੀ ਖ਼ਬਰ ਇੰਡੀਗੋ ਫਲਾਈਟਸ: ਏਕਾਧਿਕਾਰ ਅਤੇ ਮਨਮਾਨੀ ਨਾਲ ਘਰੇਲੂ ਹਵਾਈ ਸੇਵਾਵਾਂ ਲਕਵੇ 'ਚ-ਕੁਮਾਰੀ ਸੈਲਜਾ ਅਗਲੀ ਖ਼ਬਰ ਹਵਾਈ ਅੱਡਿਆਂ 'ਤੇ ਲੋਕਾਂ ਦੀ ਭਾਰੀ ਪਰੇਸ਼ਾਨੀ ਦੇ ਮੱਦੇਨਜ਼ਰ ਇੰਡੀਗੋ ਖ਼ਿਲਾਫ਼ ਹੋਏ ਲੋੜੀਂਦੀ ਕਾਰਵਾਈ-ਮਲਸੀਆਂ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।