ਦਿੱਲੀ ਪੁਲਿਸ ਨੇ ਬਦਨਾਮ ਨਸੀਰ ਗੈਂਗ ਦੇ ਤਿੰਨ ਸਰਗਰਮ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ <br/>
ਅਜੀਤ ਡੈਸਕ
07-11-2025
ਪੁਲਿਸ ਅਨੁਸਾਰ ਇਨ੍ਹਾਂ ਤਿੰਨਾਂ ਨੂੰ 2019 ਵਿਚ ਦਰਜ ਇਕ ਮਾਮਲੇ ਦੀ ਜਾਂਚ ਦੌਰਾਨ ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਦੇ ਤਹਿਤ ਗਿ੍ਫ਼ਤਾਰ ਕੀਤਾ ਗਿਆ |
ਪੁਲਿਸ ਅਧਿਕਾਰੀਆਂ ਅਨੁਸਾਰ ਸਲੀਮ ਅਹਿਮਦ ਨਾ ਸਿਰਫ਼ ਨਸੀਰ ਗੈਂਗ ਨੂੰ ਬਲਕਿ ਦਿੱਲੀ ਐਨ.ਸੀ.ਆਰ. ਵਿਚ ਕਈ ਹੋਰ ਅਪਰਾਧੀ ਗਰੋਹਾਂ ਨੂੰ ਵੀ ਅਵੈਧ ਹਥਿਆਰਾਂ ਦੀ ਸਪਲਾਈ ਕਰਦਾ ਸੀ | ਉਸਦਾ ਨੈੱਟਵਰਕ ਭਾਰਤ ਤੋਂ ਬਾਹਰ ਤੱਕ ਫੈਲਿਆ ਹੋਇਆ ਸੀ, ਜਿਸ ਵਿਚ ਪਾਕਿਸਤਾਨ ਅਤੇ ਨਿਪਾਲ ਤੋਂ ਹਥਿਆਰਾਂ ਦੀ ਤਸਕਰੀ ਸ਼ਾਮਿਲ ਸੀ | ਪੁਲਿਸ ਨੇ ਕਿਹਾ ਕਿ ਉਸਦੀ ਗਿ੍ਫ਼ਤਾਰੀ ਨਾਲ ਦਿੱਲੀ ਐਨ.ਸੀ.ਆਰ. ਵਿਚ ਚੱਲ ਰਹੇ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਲੱਗਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਬਾਕੀ ਗੈਂਗ ਮੈਂਬਰਾਂ ਅਤੇ ਉਨ੍ਹਾਂ ਦੀਆਂ ਵਿੱਤੀ ਗਤੀਵਿਧੀਆਂ ਦੀ ਜਾਂਚ ਜਾਰੀ ਹੈ |