ਬ੍ਰਹਮਾ ਕੁਮਾਰੀ ਆਨੰਦ ਸਰੋਵਰ ਵਲੋਂ ਬੂਟੇ ਲਗਾਏ
ਅਜੀਤ ਡੈਸਕ
21-07-2025
ਆਨੰਦ ਸਰੋਵਰ ਸਰਕਲ ਦੀ ਡਾਇਰੈਕਟਰ, ਰਾਜਯੋਗਿਨੀ ਬਿੰਦੂ ਨੇ ਇਸ ਮੌਕੇ ਇੱਕ ਰੁੱਖ ਲਗਾਇਆ | ਉਨ੍ਹਾਂ ਨੇ ਹਾਜਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਮੁੱਖ ਫਰਜ਼ ਹੈ ਕਿ ਅਸੀਂ ਇੱਕ ਰੁੱਖ ਲਾ ਕੇ ਉਸ ਦੇ ਵੱਡੇ ਹੋਣ ਤੱਕ ਉਸ ਦੀ ਸਾਂਭ ਸੰਭਾਲ ਵੀ ਕਰੀਏ | ਆਨੰਦ ਸਰੋਵਰ ਦੇ ਰਾਜਯੋਗ ਅਧਿਆਪਕ ਬੀ.ਕੇ. ਰਾਮਨਿਵਾਸ ਨੇ ਕਿਹਾ ਕਿ ਅੱਜ ਵਾਤਾਵਰਣ ਵਿੱਚ ਤੇਜ਼ੀ ਨਾਲ ਹੋ ਰਿਹਾ ਬਦਲਾਅ ਇੱਕ ਵੱਡੇ ਸੰਕਟ ਦਾ ਰੂਪ ਧਾਰਨ ਕਰ ਰਿਹਾ ਹੈ ਜਿਸ ਲਈ ਵਿਗਿਆਨੀ ਵੀ ਕਈ ਤਰ੍ਹਾਂ ਦੀਆਂ ਚੇਤਾਵਨੀਆਂ ਦੇ ਰਹੇ ਹਨ | ਅਜਿਹੇ ਸਮੇਂ ਵਿੱਚ ਰੁੱਖ ਲਗਾਉਣਾ ਇੱਕ ਬਹੁਤ ਹੀ ਪਵਿੱਤਰ ਕੰਮ ਹੈ ਜਿਸ ਵਿੱਚ ਹਰ ਮਨੁੱਖ ਨੂੰ ਹਿੱਸਾ ਲੈਣਾ ਚਾਹੀਦਾ ਹੈ | ਉਨ੍ਹਾਂ ਨੇ ਵਾਤਾਵਰਣ ਸੁਰੱਖਿਆ ਲਈ ਸੰਗਠਨ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਸੇਵਾ ਕੇਂਦਰ ਵੱਲੋਂ ਲਗਾਤਾਰ ਪੌਦੇ ਲਾਏ ਜਾ ਰਹੇ ਹਨ ਤੇ ਉਨ੍ਹਾਂ ਪੌਦਿਆਂ ਦੀ ਬਹੁਤ ਚੰਗੀ ਤਰ੍ਹਾਂ ਸਾਂਭ ਸੰਭਾਲ ਵੀ ਕੀਤੀ ਜਾ ਰਹੀ ਹੈ | ਇਸ ਮੌਕੇ ਡਾ. ਵਾਈ.ਕੇ. ਚੌਧਰੀ, ਸਾਧੂਰਾਮ ਬਾਂਸਲ, ਅਮੀਲਾਲ ਕੰਬੋਜ ਕੈਨੇਡਾ, ਮੁਰਾਲਧਰ ਗਰਗ, ਸਾਬਕਾ ਕੌਂਸਲਰ ਮੀਨੂੰ, ਗੁਰਕੀਰਤ ਸਿੰਘ, ਅਮਿਤ ਐਸਡੀਓ ਬਿਜਲੀ ਬੋਰਡ ਨੇ ਵੀ ਪੌਦੇ ਲਾਏ |