28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਭਾਜਪਾ ਦੇ ਸ਼ਾਸਨ ਦੌਰਾਨ ਅਪਰਾਧਾਂ ਦਾ ਗ੍ਰਾਫ ਵਧਿਆ- ਕਿ੍ਸ਼ਨਾ ਫੌਗਾਟ

ਅਜੀਤ ਡੈਸਕ 21-07-2025
ਸਿਰਸਾ, 20 ਜੁਲਾਈ (ਭੁਪਿੰਦਰ ਪੰਨੀਵਾਲੀਆ)- ਕਾਂਗਰਸ ਦੀ ਮਹਿਲਾ ਜ਼ਿਲ੍ਹਾ ਪ੍ਰਧਾਨ ਕਿ੍ਸ਼ਨਾ ਫੌਗਾਟ ਨੇ ਕਿਹਾ ਕਿ ਭਾਜਪਾ ਦੇ ਰਾਜ 'ਚ ਅਪਰਾਧਾਂ ਦਾ ਗਰਾਫ ਵਧਿਆ ਹੈ | ਭਾਜਪਾ ਦੀਆਂ ਨੀਤੀਆਂ ਤੋਂ ਹਰ ਵਰਗ ਦੁਖੀ ਹੈ | ਉਹ ਸਥਾਨਕ ਮਹਾਵੀਰ ਕਲੋਨੀ ਵਿੱਚ ਮਹਿਲਾਵਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੀ ਸੀ | ਪ੍ਰਧਾਨ ਕਿ੍ਸ਼ਨਾ ਫੌਗਾਟ ਨੇ ਕਿਹਾ ਕਿ ਭਾਜਪਾ ਦੇ ਕੇਂਦਰ ਅਤੇ ਰਾਜ ਦੇ ਦਸ ਸਾਲਾਂ ਤੋਂ ਵੱਧ ਸ਼ਾਸਨ ਦੌਰਾਨ ਘਰੇਲੂ ਹਿੰਸਾ, ਦਾਜ ਉਤਪੀੜਨ ਅਤੇ ਅÏਰਤਾਂ ਵਿਰੁੱਧ ਜਿਨਸੀ ਸ਼ੋਸ਼ਣ ਦਾ ਗ੍ਰਾਫ ਜਿਸ ਤਰ੍ਹਾਂ ਵਧਿਆ ਹੈ, ਦੇਸ਼ ਅਤੇ ਰਾਜ ਦੀ ਮਹਿਲਾ ਸ਼ਕਤੀ ਡਰ ਦੇ ਪਰਛਾਵੇਂ ਹੇਠ ਰਹਿਣ ਲਈ ਮਜਬੂਰ ਹੈ | ਉਨ੍ਹਾਂ ਨੇ ਮੌਜੂਦ ਸਾਰੀਆਂ ਅÏਰਤਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਵਿੱਚ ਸ਼ਾਮਲ ਹੋ ਕੇ ਉਹ ਇਸ ਜ਼ੁਲਮ ਵਿਰੁੱਧ ਨਿਡਰਤਾ ਨਾਲ ਆਪਣੀ ਆਵਾਜ਼ ਬੁਲੰਦ ਕਰਨ | ਉਨ੍ਹਾਂ ਕਿਹਾ ਕਿ ਕਾਂਗਰਸ ਸੱਚਮੁੱਚ ਵਿਕਾਸ ਦੇ ਹੱਕ ਵਿੱਚ ਹੈ | ਉਨ੍ਹਾਂ ਨੇ ਮੌਜੂਦ ਸਾਰੀਆਂ ਅÏਰਤਾਂ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ, ਜਿਸ 'ਤੇ ਸਾਰੀਆਂ ਅÏਰਤਾਂ ਸਹਿਮਤ ਹੋਈਆਂ | ਇਸ ਮੌਕੇ ਉਨ੍ਹਾਂ ਨਾਲ ਅੰਗੂਰੀ ਦੇਵੀ ਵਰਮਾ, ਮੀਨਾ ਕੁਮਾਰੀ, ਸੀਤਾ ਦੇਵੀ, ਦੁਰਗਾ ਦੇਵੀ, ਕੌਸ਼ਲਿਆ ਦੇਵੀ ਸਮੇਤ ਕਈ ਮਹਿਲਾਵਾਂ ਮੌਜੂਦ ਸਨ |
ਪਿਛਲੀ ਖ਼ਬਰ ਬ੍ਰਹਮਾ ਕੁਮਾਰੀ ਆਨੰਦ ਸਰੋਵਰ ਵਲੋਂ ਬੂਟੇ ਲਗਾਏ ਅਗਲੀ ਖ਼ਬਰ ਪਿੰਡ ਝੋਰੜਰੋਹੀ 'ਚ ਪਸ਼ੂ ਮੇਲਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।