ਕਾਲਾਂਵਾਲੀ/ ਸਿਰਸਾ, 20 ਜੁਲਾਈ (ਭੁਪਿੰਦਰ ਪੰਨੀਵਾਲੀਆ)- ਵਿਸ਼ਵ ਹਿੰਦੂ ਪ੍ਰੀਸ਼ਦ ਬਲਾਕ ਮੈਂਬਰਾਂ, ਮਾਤਰ ਸ਼ਕਤੀ, ਦੁਰਗਾਵਾਹਿਨੀ ਅਤੇ ਬਜਰੰਗ ਦਲ ਵੱਲੋਂ ਬੀਤੀ ਰਾਤ ਦਾਦੂ ਰੋਡ 'ਤੇ ਸਥਿਤ ਸ਼੍ਰੀ ਸ਼ਿੰਗਣਾਪੁਰ ਮੰਦਰ ਵਿੱਚ ਸਤਿਸੰਗ ਕਰਵਾਇਆ ਗਿਆ | ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸਤਿਸੰਗ ਵਿੱਚ ਹਿੱਸਾ ਲਿਆ | ਸਤਿਸੰਗ ਦੌਰਾਨ ਆਰਤੀ ਕੀਤੀ ਗਈ ਅਤੇ ਪ੍ਰਸ਼ਾਦ ਵੰਡਿਆ ਗਿਆ | ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਵਿਜੇ ਕੁਮਾਰ ਬਾਂਸਲ ਨੇ ਕਿਹਾ ਕਿ ਹੁਣ ਹਰ ਸ਼ਨੀਵਾਰ ਦੀ ਰਾਤ ਨੂੰ ਮੰਦਰ ਵਿੱਚ ਸਤਿਸੰਗ ਕੀਤਾ ਜਾਵੇਗਾ | ਇਸ ਮੌਕੇ ਦਿਨੇਸ਼ ਗਰਗ, ਸਤੀਸ਼ ਰਾਜਪਾਲ, ਪੁਜਾਰੀ ਕਾਲਾ ਸ਼ਰਮਾ, ਭਰਤ ਮੋਂਗਾ, ਸ਼ਾਂਤੀ ਡਾਬਲਾ, ਬਿੰਦਰ ਬਾਬਾ, ਆਸ਼ਾ ਮਹਿਤਾ, ਮੋਨਿਕਾ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ |