28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸ੍ਰੀ ਸ਼ਿਵ ਮਹਾਪੁਰਾਣ ਕਥਾ ਦੇ ਮੌਕੇ ਕੱਢੀ ਸ਼ੋਭਾ ਯਾਤਰਾ

ਅਜੀਤ ਡੈਸਕ 21-07-2025
ਕਾਲਾਂਵਾਲੀ/ ਸਿਰਸਾ, 20 ਜੁਲਾਈ (ਭੁਪਿੰਦਰ ਪੰਨੀਵਾਲੀਆ)- ਸ਼ਹਿਰ ਦੀ ਧਾਰਮਿਕ ਸੰਸਥਾ ਨੰਦ ਬਾਬਾ ਗਊ ਸੰਸਥਾਨ ਵੱਲੋਂ ਅੱਜ ਬੇਸਹਾਰਾ ਗਊ ਹਸਪਤਾਲ ਤੋਂ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਦੇ ਮੌਕੇ 'ਤੇ ਸ਼ਹਿਰ ਵਿੱਚ ਇੱਕ ਸ਼ੋਭਾ ਯਾਤਰਾ ਕੱਢੀ ਗਈ | ਇਸ ਮੌਕੇ 'ਤੇ ਨਗਰ ਪਾਲਿਕਾ ਪ੍ਰਧਾਨ ਮਹੇਸ਼ ਝੋਰੜ ਵੱਲੋਂ ਪੂਜਾ ਤੋਂ ਬਾਅਦ ਸ਼੍ਰੀ ਸ਼ਿਵਵਾੜੀ ਤੋਂ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ ਗਿਆ | ਇਸ ਮੌਕੇ ਡੇਰਾ ਮੰਡਾਲਾ ਦੇ ਬਾਬਾ ਦੇਵਾ ਦਾਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਹ ਸ਼ੋਭਾ ਯਾਤਰਾ ਰੇਲਵੇ ਬਾਜ਼ਾਰ, ਵਾਟਰ ਵਰਕਸ ਰੋਡ, ਖੂਹ ਵਾਲਾ ਬਾਜ਼ਾਰ, ਨਿਰੰਕਾਰੀ ਭਵਨ ਰੋਡ ਆਦਿ ਰਾਹੀਂ ਵਾਪਸ ਨੰਦ ਬਾਬਾ ਗਊ ਸੰਸਥਾਨ ਪਹੁੰਚੀ | ਸੰਸਥਾ ਦੇ ਮੈਂਬਰ ਰਾਕੇਸ਼ ਕੁਮਾਰ ਰੌਕਸੀ ਨੇ ਦੱਸਿਆ ਕਿ ਇਸ ਸੱਤ ਦਿਨਾਂ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਵਿੱਚ ਕਥਾਵਾਚਕ ਅਸ਼ਵਨੀ ਕੁਮਾਰ ਸ਼ਾਸਤਰੀ ਹਰ ਰੋਜ਼ ਸ਼ਾਮ 3:30 ਵਜੇ ਤੋਂ ਸ਼ਾਮ 6:30 ਵਜੇ ਤੱਕ ਕਥਾ ਸੁਣਾਉਣਗੇ | ਉਨ੍ਹਾਂ ਦੱਸਿਆ ਕਿ 27 ਜੁਲਾਈ ਨੂੰ ਸਵੇਰੇ ਹਵਨ ਯੱਗ ਕੀਤਾ ਜਾਵੇਗਾ, ਜਿਸ ਵਿੱਚ ਇਲਾਕੇ ਦੇ ਪ੍ਰਮੁੱਖ ਲੋਕ ਭਾਗ ਦੇਣਗੇ | ਇਸ ਮੌਕੇ ਪੰਡਿਤ ਅਸ਼ਵਨੀ ਸ਼ਾਸਤਰੀ, ਨਰਿੰਦਰ ਗਰਗ ਮਿੰਟੂ, ਸੁਖਰਾਮ ਫੱਤੇਵਾਲਾ, ਮੋਹਨ ਜਿੰਦਲ, ਨੀਤਾ ਅਗਰਵਾਲ, ਸਾਧੂ ਸਿੰਘ ਦੌਲਤਪੁਰ, ਨੰਦਨ ਜੈਨ, ਜੀਵਨ ਠਾਕੁਰ, ਵਿਨੋਦ ਸੇਤੀਆ, ਰਾਜੀਵ ਗਰਗ, ਜੀਵਨ ਗਰਗ, ਦਿਨੇਸ਼ ਗਰਗ, ਅਜੈ ਜੈਮਕੋ, ਸਤੀਸ਼ ਰਾਜਪਾਲ, ਨਰੇਸ਼ ਗੋਇਲ ਪੱਕੇ ਵਾਲਾ, ਚਰਨ ਦਾਸ ਚੰਨੀ, ਮੋਨਿਕਾ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ |
ਪਿਛਲੀ ਖ਼ਬਰ ਪਿੰਡ ਝੋਰੜਰੋਹੀ 'ਚ ਪਸ਼ੂ ਮੇਲਾ ਸ਼ੁਰੂ ਅਗਲੀ ਖ਼ਬਰ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ 'ਚ 20 ਸਾਲ ਦੀ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।