29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਨਗਰ ਕੌਂਸਲ ਰਾਦੌਰ ਸਫ਼ਾਈ ਦਰਜਾਬੰਦੀ 'ਚ ਸੂਬੇ 'ਚ ਨੌਵੇਂ ਸਥਾਨ 'ਤੇ ਰਹੀ

ਅਜੀਤ ਡੈਸਕ 20-07-2025
ਯਮੁਨਾਨਗਰ, 19 ਜੁਲਾਈ (ਗੁਰਦਿਆਲ ਸਿੰਘ ਨਿਮਰ)-ਰਾਦੌਰ ਦੇ ਐਸ. ਡੀ. ਐਮ. ਨਰਿੰਦਰ ਕੁਮਾਰ ਨੇ ਕਿਹਾ ਕਿ ਉਹ 'ਸਵੱਛ ਸਰਵੇਖਣ-2025' 'ਚ ਨਗਰ ਕੌਂਸਲ ਰਾਦੌਰ ਨੂੰ ਮਿਲੇ ਚੰਗੇ ਰੈਂਕ ਲਈ ਸੈਨੀਟੇਸ਼ਨ ਵਿਭਾਗ ਅਤੇ ਸਫ਼ਾਈ ਮਿੱਤਰਾਂ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਵਧਾਈ ਦਿੰਦੇ ਹਨ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਰਾਦੌਰ ਦਾ ਟੀਚਾ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰਾਂ 'ਚ ਲਗਾਤਾਰ ਸਿਖਰਲਾ ਸਥਾਨ ਪ੍ਰਾਪਤ ਕਰਨਾ ਹੈ, ਇਸ ਲਈ ਸਾਨੂੰ ਹੋਰ ਵੀ ਸਖ਼ਤ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਲੋੜ ਹੈ | ਐਸ. ਡੀ. ਐਮ. ਨੇ ਕਿਹਾ ਕਿ ਭਾਰਤ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਲੋਂ ਜਾਰੀ ਕੀਤੇ ਗਏ 'ਸਵੱਛ ਸਰਵੇਖਣ-2025' ਦੇ ਨਤੀਜਿਆਂ 'ਚ ਨਗਰ ਕੌਂਸਲ ਰਾਦੌਰ ਨੂੰ ਸੂਬੇ 'ਚੋਂ ਨੌਵਾਂ ਅਤੇ ਰਾਸ਼ਟਰੀ ਪੱਧਰ 'ਤੇ 324ਵਾਂ ਰੈਂਕ ਮਿਲਿਆ ਹੈ, ਜਦਕਿ ਪਿਛਲੇ ਸਾਲ ਇਹ ਰੈਂਕ ਸੂਬੇ 'ਚੋਂ 171ਵਾਂ ਅਤੇ ਰਾਸ਼ਟਰੀ ਪੱਧਰ 'ਤੇ 1789ਵਾਂ ਸੀ | ਨਗਰ ਕੌਂਸਲਰਾਂ ਅਤੇ ਕਸਬੇ ਦੇ ਲੋਕਾਂ ਨੇ ਕਸਬੇ ਦੀ ਸਫ਼ਾਈ ਦੀ ਸਥਿਤੀ 'ਚ ਸੁਧਾਰ 'ਤੇ ਖੁਸ਼ੀ ਪ੍ਰਗਟ ਕਰਦਿਆਂ ਆਸ ਪ੍ਰਗਟਾਈ ਕਿ ਭਵਿੱਖ 'ਚ ਇਹ ਨਗਰ ਕੌਂਸਲ ਰਾਦੌਰ ਪਹਿਲੇ ਤਿੰਨ ਸਥਾਨਾਂ 'ਚ ਸ਼ਾਮਿਲ ਹੋਵੇਗੀ | ਇਸੇ ਦੌਰਾਨ ਨਗਰ ਕੌਂਸਲ ਦੇ ਚੇਅਰਮੈਨ ਰਜਨੀਸ਼ ਮਹਿਤਾ ਨੇ ਕਿਹਾ ਕਿ ਉਹ ਭਵਿੱਖ 'ਚ ਇਸ ਰੈਂਕਿੰਗ ਨੂੰ ਹੋਰ ਬਿਹਤਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਰਾਦੌਰ ਜਲਦ ਹੀ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਆਪਣੀ ਖੁਦ ਦੀ ਮਸ਼ੀਨ ਖ਼ਰੀਦਣ ਜਾ ਰਹੀ ਹੈ | ਇਸੇ ਦੌਰਾਨ ਨਗਰ ਕੌਂਸਲ ਦੇ ਸਕੱਤਰ ਸੁਰਿੰਦਰ ਮਲਿਕ ਨੇ ਕਿਹਾ ਕਿ ਸ਼ਹਿਰੀ ਮਾਮਲਿਆਂ ਦਾ ਮੰਤਰਾਲਾ ਹਰ ਸਾਲ ਆਬਾਦੀ ਦੇ ਆਧਾਰ 'ਤੇ ਸਫ਼ਾਈ ਸਰਵੇਖਣ ਕਰਦਾ ਹੈ ਅਤੇ ਇਸੇ ਆਧਾਰ 'ਤੇ ਦਰਜਾਬੰਦੀ ਦਿੱਤੀ ਜਾਂਦੀ ਹੈ | ਇਸ ਸਰਵੇਖਣ 'ਚ ਸ਼ਹਿਰ ਦੀ ਸਫਾਈ ਪ੍ਰਣਾਲੀ, ਸਾਰੇ ਘਰਾਂ 'ਚ ਪਖਾਨੇ, ਜਨਤਕ ਪਖਾਨਿਆਂ ਦੀ ਸਥਿਤੀ ਅਤੇ ਕੂੜੇ ਦੇ ਨਿਪਟਾਰੇ ਦੀ ਸਥਿਤੀ ਦਾ ਮੁਲਾਂਕਣ ਕੀਤਾ ਜਾਂਦਾ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹਾ ਯਮੁਨਾਨਗਰ ਦੀ ਹੱਦ ਅੰਦਰ ਪੈਂਦੀਆਂ ਨਦੀਆਂ, ਨਹਿਰਾਂ ਤੇ ਤਲਾਬਾਂ 'ਚ ਨਹਾਉਣ 'ਤੇ ਪਾਬ... ਅਗਲੀ ਖ਼ਬਰ ਹਰਿਆਣਾ ਸਾਹਿਤ ਅਤੇ ਸੱਭਿਆਚਾਰ ਅਕਾਦਮੀ (ਪੰਜਾਬੀ) ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਸੱਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।