29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਹਰਿਆਣਾ ਸਾਹਿਤ ਅਤੇ ਸੱਭਿਆਚਾਰ ਅਕਾਦਮੀ (ਪੰਜਾਬੀ) ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਸੱਦੀ

ਅਜੀਤ ਡੈਸਕ 20-07-2025
ਯਮੁਨਾਨਗਰ, 19 ਜੁਲਾਈ (ਪ੍ਰੋ. ਅਵਤਾਰ ਸਿੰਘ)-ਹਰਿਆਣਾ ਸਾਹਿਤ ਅਤੇ ਸੱਭਿਆਚਾਰ ਅਕਾਦਮੀ (ਪੰਜਾਬੀ) ਵਲੋਂ ਬੀਤੇ ਦਿਨੀਂ ਅਕਾਦਮੀ ਭਵਨ ਪੰਚਕੂਲਾ ਵਿਖੇ ਅਕਾਦਮੀ ਦੇ ਡਾਇਰੈਕਟਰ ਹਰਪਾਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਲਾਹਕਾਰ ਕਮੇਟੀ ਦੀ ਮੀਟਿੰਗ ਸੱਦੀ ਗਈ | ਮੀਟਿੰਗ 'ਚ ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ, ਉਰਦੂ ਪ੍ਰਕੋਠ ਦੇ ਨਿਰਦੇਸ਼ਕ ਡਾ. ਚੰਦਰ ਤਿ੍ਖਾ, ਅਕਾਦਮੀ ਦੇ ਮੈਂਬਰ ਸਕੱਤਰ ਮੰਜੀਤ ਸਿੰਘ, ਅਕਾਦਮੀ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਡਾ. ਰਤਨ ਸਿੰਘ ਢਿੱਲੋਂ, ਡਾ. ਸੁਦਰਸ਼ਨ ਗਾਸੋ, ਡਾ. ਸਾਹਿਬ ਸਿੰਘ ਅਰਸ਼ੀ , ਪਿ੍ੰ. ਬਿ੍ਜ ਭੂਸ਼ਣ ਸ਼ਰਮਾ, ਡਾ. ਚਰਨਜੀਤ ਕੌਰ ਅਤੇ ਲਖਵਿੰਦਰ ਪਾਲ ਸਿੰਘ ਗਰੇਵਾਲ ਆਦਿ ਹਾਜ਼ਰ ਸਨ | ਇਸ ਮੌਕੇ ਪੰਜਾਬੀ ਅਤੇ ਪੰਜਾਬ ਦੇ ਸੱਭਿਆਚਾਰਕ ਉਥਾਨ ਲਈ ਇਸ ਸਾਲ ਨਵੰਬਰ ਮਹੀਨੇ 'ਚ ਕਰਵਾਈ ਜਾਣ ਵਾਲੀ ਰਾਸ਼ਟਰੀ ਪੰਜਾਬੀ ਕਾਨਫਰੰਸ ਬਾਰੇ ਚਰਚਾ ਕੀਤੀ ਗਈ ਅਤੇ ਨਾਲ ਹੀ ਫ਼ੈਸਲਾ ਲਿਆ ਗਿਆ ਕਿ ਕਾਨਫਰੰਸ ਲਈ ਹਰਿਆਣਾ ਰਾਜ ਦੀਆਂ ਯੂਨੀਵਰਸਿਟੀਆਂ ਦੇ ਬੁੱਧੀਜੀਵੀਆਂ ਅਤੇ ਵਿਦਵਾਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕਾਨਫਰੰਸ ਦਾ ਵਿਸ਼ਾ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਇਤਿਹਾਸ ਹੋਵੇਗਾ | ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਸਾਹਿਤ ਸੰਸਕਿ੍ਤਕ ਅਕਾਦਮੀ ਇਸ ਕਾਨਫਰੰਸ ਰਾਹੀਂ ਮੀਲ ਪੱਥਰ ਸਥਾਪਤ ਕਰੇਗੀ | ਇਹ ਮੌਕੇ ਇਹ ਐਲਾਨ ਵੀ ਕੀਤਾ ਕਿ ਕਾਨਫਰੰਸ 'ਚ ਰਾਜ ਸਭਾ 'ਚ ਸਨਮਾਨਿਤ ਸਾਹਿਤਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ, ਜਦਕਿ ਪਹਿਲੀ ਮੀਟਿੰਗ 'ਚ ਸ਼ਬਦ-ਬੋਧ ਅਖ਼ਬਾਰ 'ਚ ਪੰਜਾਬੀ ਉਪ-ਭਾਸ਼ਾਵਾਂ ਪੁਆਧੀ ਤੇ ਸਰਾਏਕੀ ਆਦਿ ਦੀਆਂ ਰਚਨਾਵਾਂ ਦੇ ਸੰਬੰਧ 'ਚ ਲੇਖਕਾਂ ਤੇ ਪਾਠਕਾਂ ਬਾਰੇ ਚਰਚਾ ਕੀਤੀ ਗਈ ਸੀ | ਇਸ ਮੌਕੇ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸ਼ਬਦ-ਬੋਧ ਅਖ਼ਬਾਰਾਂ ਦੀ ਗਿਣਤੀ 'ਚ ਵਾਧਾ ਕੀਤਾ ਜਾਵੇਗਾ | ਇਸ ਮੌਕੇ ਇਕ ਹੋਰ ਫੈਸਲੇ 'ਚ ਕਿਹਾ ਗਿਆ ਕਿ ਹਰਿਆਣਾ 'ਚ ਪੰਜਾਬੀ ਭਾਸ਼ਾ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਸਾਰੇ ਹਰਿਆਣਾ ਰਾਜ ਨੂੰ 7 ਜ਼ੋਨਾਂ 'ਚ ਵੰਡ ਕੇ ਜ਼ਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਕਮੇਟੀਆਂ ਬਣਾਈਆਂ ਜਾਣਗੀਆਂ | ਹਰ ਜ਼ੋਨ 'ਚ ਇਕ ਇੰਚਾਰਜ ਅਤੇ ਇਕ ਸੰਯੋਜਕ ਨਿਯੁਕਤ ਕੀਤਾ ਜਾਵੇਗਾ | ਇਨ੍ਹਾਂ ਕਮੇਟੀਆਂ ਦਾ ਮੁੱਖ ਉਦੇਸ਼ ਹਰ ਘਰ 'ਚ ਜਾ ਕੇ ਉਨ੍ਹਾਂ ਬੱਚਿਆਂ ਤੇ ਬਜੁਰਗਾਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਦੇਣਾ ਹੋਵੇਗਾ, ਜੋ ਕਿ ਕਿਸੇ ਕਾਰਨ ਸਕੂਲਾਂ/ਕਾਲਜਾਂ 'ਚ ਜਾਣ ਤੋਂ ਅਸਮਰੱਥ ਹਨ |
ਪਿਛਲੀ ਖ਼ਬਰ ਨਗਰ ਕੌਂਸਲ ਰਾਦੌਰ ਸਫ਼ਾਈ ਦਰਜਾਬੰਦੀ 'ਚ ਸੂਬੇ 'ਚ ਨੌਵੇਂ ਸਥਾਨ 'ਤੇ ਰਹੀ ਅਗਲੀ ਖ਼ਬਰ ਐਸ. ਪੀ. ਕਮਲਦੀਪ ਗੋਇਲ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਕਾਲੀਆਂ ਫ਼ਿਲਮਾਂ ਵਾਲੇ ਵਾਹਨਾਂ ਖ਼ਿਲਾਫ਼ ਕੀਤੀ ਸਖ਼ਤ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।