ਯਮੁਨਾਨਗਰ, 18 ਜੁਲਾਈ (ਗੁਰਦਿਆਲ ਸਿੰਘ ਨਿਮਰ)-ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਪੈਨਸ਼ਨਰਜ਼ ਐਂਡ ਰਿਟਾਇਰੀਜ਼ ਐਸੋਸੀਏਸ਼ਨ (ਸਰਕਲ ਯਮੁਨਾਨਗਰ-ਕਰਨਾਲ-2) ਦੇ ਸਰਪ੍ਰਸਤ ਐਲ. ਐਸ. ਸ਼੍ਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸੋਸੀਏਸ਼ਨ ਵਲੋਂ ਅੱਜ 19 ਜੁਲਾਈ ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਪੰਜਾਬ ਨੈਸ਼ਨਲ ਬੈਂਕ ਨਵੀਂ ਅਨਾਜ ਮੰਡੀ ਯਮੁਨਾਨਗਰ ਸ਼ਾਖਾ ਵਿਖੇ ਬੈਂਕ ਦੇ ਸੇਵਾ-ਮੁਕਤ ਕਮਰਚਾਰੀਆਂ ਲਈ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸੁਭਾਸ਼ ਮੁੱਖ ਪ੍ਰਬੰਧਕ ਪੀ. ਐਨ. ਬੀ. ਨਵੀਂ ਅਨਾਜ ਮੰਡੀ ਬ੍ਰਾਂਚ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਨਗੇ | ਇਸੇ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਚਮਨ ਲਾਲ ਨੇ ਕਿਹਾ ਕਿ ਅਜਿਹੇ ਮੁਫ਼ਤ ਸਿਹਤ ਜਾਂਚ ਕੈਂਪ ਹੁਣ ਹਰ ਤਿਮਾਹੀ 'ਤੇ ਲਗਾਏ ਜਾਣਗੇ ਤਾਂ ਜੋ ਸਾਰੇ ਪੈਨਸ਼ਨਰਾਂ ਅਤੇ ਸੇਵਾ-ਮੁਕਤ ਕਰਮਚਾਰੀ ਨਿਯਮਿਤ ਤੌਰ 'ਤੇ ਆਪਣੀ ਸਿਹਤ ਦੀ ਜਾਂਚ ਕਰਵਾ ਸਕਣ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਤੇ ਸੇਵਾ-ਮੁਕਤ ਕਰਮਚਾਰੀਆਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਉਠਾਉਣਾ ਚਾਹੀਦਾ ਹੈ |