26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਵਾਤਾਵਰਨ ਸੁਰੱਖਿਆ ਤੇ ਆਕਸੀਜਨ ਲਈ ਬੂਟੇ ਲਗਾਉਣੇ ਜ਼ਰੂਰੀ - ਵਿਧਾਇਕ ਅਰੋੜਾ

ਅਜੀਤ ਡੈਸਕ 19-07-2025
ਯਮੁਨਾਨਗਰ, 18 ਜੁਲਾਈ (ਗੁਰਦਿਆਲ ਸਿੰਘ ਨਿਮਰ)-'ਏਕ ਪੇਡ ਮਾਂ ਕੇ ਨਾਮ' ਮੁਹਿੰਮ ਤਹਿਤ ਈਕੋ ਕਲੱਬ, ਹਰਿਤ ਹਰਿਆਣਾ ਅਭਿਆਨ, ਨੇਚਰ ਇੰਟਰਪ੍ਰੀਟੇਸ਼ਨ ਸੈਂਟਰ, ਆਲ ਇੰਡੀਆ ਸਮਾਜ ਸੇਵਾ ਕੇਂਦਰ ਅਤੇ ਡੀ. ਏ. ਵੀ. ਗਰਲਜ਼ ਕਾਲਜ ਦੀ ਸਿ੍ਸ਼ਟੀ ਜਨ-ਕਲਿਆਣ ਸਮਿਤੀ ਵਲੋਂ ਸਾਂਝੇ ਤੌਰ 'ਤੇ ਕਾਲਜ ਦੇ ਹੋਸਟਲ ਦੇ ਮੈਦਾਨ 'ਚ ਬੂਟੇ ਲਗਾਏ ਗਏ | ਇਸ ਮੌਕੇ ਕਰਵਾਏ ਗਏ ਪ੍ਰੋਗਰਾਮ 'ਚ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਮੁੱਖ ਮਹਿਮਾਨ ਵਜੋਂ, ਜਦਕਿ ਵਾਰਡ ਨੰ. 8 ਦੇ ਕੌਂਸਲਰ ਵਿਭੋਰ ਪਹੂਜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਕਾਲਜ ਦੀ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ ਅਤੇ ਈਕੋ ਕਲੱਬ ਕਨਵੀਨਰ ਡਾ. ਸੁਨੀਤਾ ਕੌਸ਼ਿਕ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਹੋਸਟਲ ਦੇ ਮੈਦਾਨ 'ਚ 50 ਤੋਂ ਵੱਧ ਫ਼ਲਦਾਰ ਬੂਟੇ ਲਗਾਏ ਗਏ ਗਏ | ਇਸ ਮੌਕੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਕਿਹਾ ਕਿ ਆਕਸੀਜਨ ਜੀਵਨ ਲਈ ਸਭ ਤੋਂ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਮਨੁੱਖ ਪਾਣੀ ਅਤੇ ਭੋਜਨ ਤੋਂ ਬਿਨਾਂ ਕੁਝ ਦਿਨ ਜਿਊਾਦਾ ਰਹਿ ਸਕਦਾ ਹੈ, ਪਰ ਆਕਸੀਜਨ ਤੋਂ ਬਿਨਾਂ ਇਕ ਮਿੰਟ ਵੀ ਨਹੀਂ ਰਹਿ ਸਕਦਾ | ਉਨ੍ਹਾਂ ਕਿਹਾ ਕਿ ਵਾਤਾਵਰਨ ਦੇ ਸੰਤੁਲਨ ਨੂੰ ਬਣਾਈ ਰੱਖਣ, ਚੰਗੀ ਬਾਰਿਸ਼ ਅਤੇ ਲੋੜੀਂਦੀ ਆਕਸੀਜਨ ਲਈ ਬੂਟੇ ਲਗਾਉਣੇ ਬਹੁਤ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਹਿੰਦੂ ਕੈਲੰਡਰ ਅਨੁਸਾਰ ਸਾਊਣ ਦੇ ਮਹੀਨੇ 'ਚ ਬੂਟੇ ਲਗਾਉਣਾ ਨਾ ਸਿਰਫ਼ ਧਾਰਮਿਕ ਆਸਥਾ ਨਾਲ ਸੰਬੰਧਤ ਹੈ, ਸਗੋਂ ਇਹ ਵਾਤਾਵਰਨ ਸੁਰੱਖਿਆ ਵੱਲ ਪੁੱਟਿਆ ਗਿਆ ਇਕ ਮਹੱਤਵਪੂਰਨ ਕਦਮ ਵੀ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਚੰਗੇ ਨਤੀਜੇ ਦੇਖਣ ਨੂੰ ਮਿਲ ਰਹੇ ਹਨ | ਇਸ ਮੌਕੇ ਕੌਂਸਲਰ ਵਿਭੋਰ ਪਾਹੂਜਾ ਨੇ ਕਿਹਾ ਕਿ ਸਾਊਣ ਦੇ ਮਹੀਨੇ 'ਚ ਮੌਸਮ ਨਮੀ ਅਤੇ ਮੀਂਹ ਨਾਲ ਭਰਪੂਰ ਹੁੰਦਾ ਹੈ, ਜੋ ਕਿ ਬੂਟਿਆਂ ਨੂੰ ਜੜ੍ਹਾਂ ਫੜ੍ਹਨ ਅਤੇ ਵਧਣ-ਫੁੱਲਣ ਲਈ ਸਭ ਤੋਂ ਢੁਕਵਾਂ ਮੌਸਮ ਮੰਨਿਆ ਜਾਂਦਾ ਹੈ | ਇਸੇ ਦੌਰਾਨ ਮਨਮੋਹਨ ਸਿੰਘ ਨੇ ਕਿਹਾ ਕਿ ਬੂਟੇ ਲਗਾਉਣ ਨਾਲ ਮੀਂਹ, ਜਲਵਾਯੂ ਅਤੇ ਭੂਮੀ ਸੰਭਾਲ ਵਿਚਕਾਰ ਸੰਤੁਲਨ ਪੈਦਾ ਹੁੰਦਾ ਹੈ, ਜਦਕਿ ਕਾਲਜ ਪਿ੍ੰ. ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਬੂਟੇ ਲਗਾਉਣਾ ਸਾਡੇ ਵਾਤਾਵਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਮਹੱਤਵਪੂਰਨ ਕਾਰਜ ਹੈ | ਉਨ੍ਹਾਂ ਕਿਹਾ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾ ਕੇ ਕੁਦਰਤ ਦੇ ਸੁੰਦਰੀਕਰਨ 'ਚ ਯੋਗਦਾਨ ਪਾ ਸਕਦੇ ਹਾਂ | ਇਸ ਮੌਕੇ ਡਾ. ਗੁਰਸ਼ਰਨ ਕੌਰ, ਨਿਸ਼ੀ ਗਰੋਵਰ, ਡਾ. ਗੀਤਾ ਸ਼ਰਮਾ, ਪਾਰੁਲ ਸਿੰਘ, ਸੁਦਰਸ਼ਨ ਫਾਊਾਡੇਸ਼ਨ ਦੇ ਪ੍ਰਧਾਨ ਸੰਦੀਪ ਬਜਾਜ, ਭਾਜਪਾ ਮੰਡਲ ਪ੍ਰਧਾਨ ਅਮਨ ਸਾਗਰ ਤੇ ਅਤੁੱਲ ਗਰੋਵਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅੱਜ ਅਗਲੀ ਖ਼ਬਰ ਸਾਬਕਾ ਰਾਜਪਾਲ ਕਲਰਾਜ ਮਿਸ਼ਰਾ ਨੇ ਅੰਤਰਰਾਸ਼ਟਰੀ ਹਵਾਬਾਜ਼ੀ ਅਤੇ ਡਰੋਨ ਸੰਸਥਾਨ ਦਾ ਉਦਘਾਟਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।