26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਾਬਕਾ ਰਾਜਪਾਲ ਕਲਰਾਜ ਮਿਸ਼ਰਾ ਨੇ ਅੰਤਰਰਾਸ਼ਟਰੀ ਹਵਾਬਾਜ਼ੀ ਅਤੇ ਡਰੋਨ ਸੰਸਥਾਨ ਦਾ ਉਦਘਾਟਨ ਕੀਤਾ

ਅਜੀਤ ਡੈਸਕ 19-07-2025
ਨਵੀਂ ਦਿੱਲੀ, 18 ਜੁਲਾਈ (ਮਿਸਰਦੀਪ ਭਾਟੀਆ)-ਨਵੀਂ ਦਿੱਲੀ ਦੇ ਕੰਸਟੀਟਿਊਸ਼ਨ ਕਲੱਬ ਆਫ਼ ਇੰਡੀਆ ਦੇ ਡਿਪਟੀ ਸਪੀਕਰ ਹਾਲ 'ਚ ਇੰਟਰਨੈਸ਼ਨਲ ਏਵੀਏਸ਼ਨ ਐਂਡ ਡਰੋਨ ਇੰਸਟੀਚਿਊਟ ਦਾ ਸ਼ਾਨਦਾਰ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਰਾਜਸਥਾਨ ਦੇ ਸਾਬਕਾ ਰਾਜਪਾਲ ਅਤੇ ਸਾਬਕਾ ਕੈਬਨਿਟ ਮੰਤਰੀ ਕਲਰਾਜ ਮਿਸ਼ਰਾ ਅਤੇ ਮਦਰਾਸ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਮੁਨੀਸ਼ਵਰ ਨਾਥ ਭੰਡਾਰੀ ਦੁਆਰਾ ਕੀਤਾ ਗਿਆ | ਦਿੱਲੀ ਦੇ ਅਸ਼ੋਕ ਵਿਹਾਰ ਵਿਚ ਸਥਾਪਤ ਅੰਤਰਰਾਸ਼ਟਰੀ ਹਵਾਬਾਜ਼ੀ ਅਤੇ ਡਰੋਨ ਸੰਸਥਾਨ ਦੇ ਉਦਘਾਟਨ ਮੌਕੇ ਇਸ ਪ੍ਰੋਗਰਾਮ ਵਿਚ ਕਈ ਉੱਘੇ ਪਤਵੰਤੇ, ਉਦਯੋਗ ਜਗਤ ਦੇ ਦਿੱਗਜ ਅਤੇ ਹਵਾਬਾਜ਼ੀ ਖੇਤਰ ਦੇ ਉਤਸ਼ਾਹੀ ਲੋਕਾਂ ਨੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ਡਰੋਨ ਅਤੇ ਹਵਾਬਾਜ਼ੀ ਤਕਨਾਲੋਜੀਆਂ ਨੂੰ ਅੱਗੇ ਵਧਾਉਣ ਲਈ ਇਕ ਇਤਿਹਾਸਕ ਪਹਿਲ ਦਾ ਜਸ਼ਨ ਮਨਾਇਆ | ਸੰਸਥਾ ਦੇ ਮੁੱਖ ਸਰਪ੍ਰਸਤ ਇਕ ਪ੍ਰਸਿੱਧ ਵਕੀਲ ਡਾ. ਐਚ.ਸੀ. ਗਣੇਸ਼ੀਆ ਨੇ ਹਵਾਬਾਜ਼ੀ ਅਤੇ ਡਰੋਨ ਨਵੀਨਤਾ ਵਿਚ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿਚ ਆਈ.ਏ.ਡੀ.ਆਈ. ਵਰਗੇ ਸੰਸਥਾਨਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ | ਪ੍ਰੋਗਰਾਮ ਵਿਚ ਏ.ਏ.ਐਫ.ਈ. ਦੇ ਸੰਸਥਾਪਕ ਡਾ. ਸੰਦੀਪ ਮਾਰਵਾਹ, ਸੀਨੀਅਰ ਪਾਇਲਟ ਅਨਿਲ ਵਰਮਾ (ਸੇਵਾ ਮੁਕਤ), ਰਾਜਸਥਾਨ ਦੇ ਭਰਤਪੁਰ ਦੀ ਪਹਿਲੀ ਮਹਿਲਾ ਪਾਇਲਟ ਕੈਪਟਨ ਗਰਿਮਾ ਗਣੇਸ਼ੀਆ ਅਤੇ ਐਸਟਰ ਨੋਰੋਨਹਾ ਵੀ ਮੌਜੂਦ ਸਨ | ਇਸ ਪ੍ਰੋਗਰਾਮ ਦਾ ਆਯੋਜਨ ਡਾ. ਰਾਜੇਸ਼ ਕੁਮਾਰ, ਡਾ. ਪੰਕਜ ਸਿੰਘ, ਮਨੁਜ ਠਾਕੁਰ, ਪਰਮਜੀਤ ਕੌਰ, ਦੀਪਿਕਾ ਧਵਨ, ਪੂਨਮ ਸੇਠੀ ਅਤੇ ਰਾਕੇਸ਼ ਛਾਬੜਾ ਦੀ ਸਮਰਪਿਤ ਟੀਮ ਦੁਆਰਾ ਕੀਤਾ ਗਿਆ | ਪ੍ਰੋਗਰਾਮ ਦਾ ਇਕ ਦਿਲਚਸਪ ਆਕਰਸ਼ਣ ਏ. ਐਂਡ ਐਸ. ਕ੍ਰਿਏਸ਼ਨਜ਼ ਦੇ ਸੰਸਥਾਪਕ ਸੁਮੀਤ ਸੱਭਰਵਾਲ ਅਤੇ ਉਨ੍ਹਾਂ ਦੀ ਸਮਰਪਿਤ ਟੀਮ ਦੁਆਰਾ ਉੱਨਤ ਡਰੋਨਾਂ ਦੀ ਪੇਸ਼ਕਾਰੀ ਸੀ |
ਪਿਛਲੀ ਖ਼ਬਰ ਵਾਤਾਵਰਨ ਸੁਰੱਖਿਆ ਤੇ ਆਕਸੀਜਨ ਲਈ ਬੂਟੇ ਲਗਾਉਣੇ ਜ਼ਰੂਰੀ - ਵਿਧਾਇਕ ਅਰੋੜਾ ਅਗਲੀ ਖ਼ਬਰ ਸਾਹਿਤ ਅਕਾਦਮੀ 'ਚ ਆਸ਼ੂਤੋਸ਼ ਅਗਨੀਹੋਤਰੀ ਦਾ ਕਵਿਤਾ-ਪਾਠ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।