18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮਹਿਲਾਵਾਂ ਨੂੰ ਡੀ. ਟੀ. ਸੀ. ਬੱਸਾਂ 'ਚ ਮੁਫ਼ਤ ਯਾਤਰਾ ਲਈ 'ਪਿੰਕ ਟਿਕਟ' ਦੀ ਥਾਂ 'ਤੇ ਮਿਲੇਗਾ 'ਪਿੰਕ ਪਾਸ'

ਅਜੀਤ ਡੈਸਕ 18-07-2025
ਨਵੀਂ ਦਿੱਲੀ, 17 ਜੁਲਾਈ (ਜਗਤਾਰ ਸਿੰਘ)-ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਛੇਤੀ ਹੀ ਰਾਜਧਾਨੀ ਦੀ ਮਹਿਲਾਵਾਂ ਨੂੰ ਡੀ. ਟੀ. ਸੀ. ਬੱਸਾਂ ਵਿਚ ਮੁਫ਼ਤ ਯਾਤਰਾ ਦੇ ਲਈ 'ਪਿੰਕ ਟਿਕਟ' ਦੀ ਥਾਂ 'ਤੇ 'ਪਿੰਕ ਪਾਸ' ਦਿੱਤਾ ਜਾਏਗਾ ¢ ਹਾਲਾਂਕਿ ਇਹ ਸਹੂਲਤ ਸਿਰਫ਼ ਦਿੱਲੀ ਵਿਚ ਰਹਿਣ ਵਾਲੀਆਂ ਮਹਿਲਾਵਾਂ ਦੇ ਲਈ ਹੀ ਲਾਗੂ ਹੋਏਗੀ ¢ਇਸ ਦਾ ਫ਼ਾਇਦਾ ਬਾਹਰੀ ਰਾਜਾਂ ਦੀ ਮਹਿਲਾਵਾਂ ਨੂੰ ਨਹੀਂ ਮਿਲੇਗਾ ¢ ਮੁੱਖ ਮੰਤਰੀ ਇਹ ਐਲਾਨ ਨੰਦ ਨਗਰੀ ਡਿਪੂ ਵਿਚ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਕੀਤਾ ¢ ਇਸ ਦੌਰਾਨ ਉਨ੍ਹਾਂ ਨੇ ਆਟੋਮੈਟਿਕ ਟੈਸਟਿੰਗ ਸਟੇਸ਼ਨ ਦਾ ਉਦਘਾਟਨ ਵੀ ਕੀਤਾ ¢ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੀ ਪ੍ਰਾਥਮਿਕਤਾ ਡੀ. ਟੀ. ਸੀ. ਨੂੰ ਆਰਥਿਕ ਰੂਪ ਵਿਚ ਮਜ਼ਬੂਤ ਬਣਾਉਣਾ ਹੈ ¢ ਫ਼ਿਲਹਾਲ ਡੀ.ਟੀ.ਸੀ. 'ਤੇ 65 ਹਜ਼ਾਰ ਕਰੋੜ ਰੁਪਏ ਦਾ ਘਾਟਾ ਹੈ,ਜਿਸ ਨੂੰ ਯੋਜਨਾਬੱਧ ਤਰੀਕੇ ਨਾਲ ਖ਼ਤਮ ਕੀਤਾ ਜਾਏਗਾ ¢ ਰੇਖਾ ਗੁਪਤਾ ਨੇ ਦੱਸਿਆ ਕਿ ਆਈ. ਆਈ. ਟੀ. ਦੀ ਮਦਦ ਨਾਲ ਦਿੱਲੀ ਵਿਚ ਬੱਸ ਰੂਟਸ ਦਾ ਨਵੇਂ ਸਿਰੇ ਤੋਂ ਖ਼ਾਕਾ ਤਿਆਰ ਕੀਤਾ ਜਾ ਰਿਹਾ ਹੈ ਤਾਂਕਿ ਸਫ਼ਰ ਹੋਰ ਸਹੂਲਤ ਵਾਲਾ ਹੋ ਸਕੇ ¢ ਦਿੱਲੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਪੰਕਜ ਸਿੰਘ ਨੇ ਕਿਹਾ ਕਿ ਪਿੰਕ ਪਾਸ ਯੋਜਨਾ ਦੇ ਲਈ ਇੱਕ ਵਿਸ਼ੇਸ਼ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ,ਜੋ ਛੇਤੀ ਹੀ ਆਮ ਲੋਕਾਂ ਦੇ ਵਿਚਕਾਰ ਲਾਂਚ ਕੀਤਾ ਜਾਏਗਾ ¢ ਉਨ੍ਹਾਂ ਕਿਹਾ ਕਿ ਦਿੱਲੀ ਦੀ ਮਹਿਲਾਵਾਂ ਨੂੰ ਇਸ ਯੋਜਨਾ ਦਾ ਫ਼ਾਇਦਾ ਚੁੱਕਣ ਲਈ ਆਧਾਰ ਕਾਰਡ ਲਾਜ਼ਮੀ ਰੂਪ ਵਿਚ ਪੇਸ਼ ਕਰਨਾ ਹੋਏਗਾ ¢
ਪਿਛਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਲੈਕਚਰ ਕਰਵਾਇਆ ਅਗਲੀ ਖ਼ਬਰ ਮੋਦੀ ਸਰਕਾਰ ਨੇ ਘੱਟ ਗਿਣਤੀਆਂ ਦੇ ਨੌਜਵਾਨ ਵਰਗ ਨੂੰ ਸਕਿੱਲ ਟਰੇਨਿੰਗ ਦੇਣ ਵਾਸਤੇ ਵਿਸ਼ੇਸ਼ ਸਕੀਮਾਂ ਲਿਆਂਦੀਆਂ- ਕਿਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।