26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਨਵੀਨ ਜਿੰਦਲ ਫਾਊਾਡੇਸ਼ਨ ਨੇ ਵਿਸ਼ਵ ਯੁਵਾ ਹੁਨਰ ਦਿਵਸ 'ਤੇ ਵਰਚੂਅਲ ਪੈਨਲ ਚਰਚਾ ਦਾ ਕੀਤਾ ਆਯੋਜਨ <br/>

ਅਜੀਤ ਡੈਸਕ 16-07-2025
ਗੂਹਲਾ ਚੀਕਾ, 15 ਜੁਲਾਈ (ਓ.ਪੀ. ਸੈਣੀ)-ਵਿਸ਼ਵ ਯੁਵਾ ਹੁਨਰ ਦਿਵਸ ਦੇ ਮੌਕੇ 'ਤੇ, ਨਵੀਨ ਜਿੰਦਲ ਫਾੳਾੂਡੇਸ਼ਨ ਨੇ ਐਨ.ਟੀ.ਟੀ.ਐਫ. ਅਤੇ ਨੈਸ਼ਨਲ ਸਕਿੱਲਜ ਨੈੱਟਵਰਕ ਦੇ ਸਹਿਯੋਗ ਨਾਲ ''ਨਵੀਨ ਅਵਸਰ : ਕੁਰੂਕਸ਼ੇਤਰ ਤੋਂ ਦੁਨੀਆ ਤੱਕ-ਹੁਨਰਾਂ ਅਤੇ ਇੱਛਾਵਾਂ ਦੀ ਯਾਤਰਾ'' ਸਿਰਲੇਖ ਵਾਲੀ ਇਕ ਵਿਸ਼ੇਸ਼ ਵਰਚੂਅਲ ਪੈਨਲ ਚਰਚਾ ਦਾ ਆਯੋਜਨ ਕੀਤਾ | ਇਸ ਵਰਚੂਅਲ ਪੈਨਲ ਚਰਚਾ ਸੈਸ਼ਨ ਵਿਚ, ਸੰਸਦ ਮੈਂਬਰ ਨਵੀਨ ਜਿੰਦਲ ਦੇ ਦਿ੍ਸ਼ਟੀਕੋਣ ਅਤੇ ਪਹਿਲਕਦਮੀਆਂ 'ਤੇ ਚਰਚਾ ਕੀਤੀ ਗਈ | ਕੁਰੂਕਸ਼ੇਤਰ ਲੋਕ ਸਭਾ ਹਲਕੇ ਦੇ ਨੌਜਵਾਨਾਂ ਦੀ ਹੁਨਰ ਸਿਖਲਾਈ ਸਬੰਧੀ ਸੰਸਦ ਮੈਂਬਰ ਨਵੀਨ ਜਿੰਦਲ ਵਲੋਂ ਕੀਤੇ ਜਾ ਰਹੇ ਯਤਨਾਂ 'ਤੇ ਵੀ ਚਰਚਾ ਕੀਤੀ ਗਈ | ਇਸ ਦੇ ਨਾਲ, ਇਹ ਵਰਚੂਅਲ ਪੈਨਲ ਚਰਚਾ ਨੌਜਵਾਨਾਂ ਦੇ ਹੁਨਰ ਵਿਕਾਸ, ਉਨ੍ਹਾਂ ਦੇ ਕਰੀਅਰ ਨਿਰਮਾਣ ਅਤੇ ਵਿਸ਼ਵ ਪੱਧਰ 'ਤੇ ਪਛਾਣ ਸਥਾਪਤ ਕਰਨ ਵੱਲ ਇਕ ਮਹੱਤਵਪੂਰਨ ਪਹਿਲਕਦਮੀ ਵੀ ਸਾਬਤ ਹੋਈ | ਇਸ ਵਰਚੂਅਲ ਪੈਨਲ ਚਰਚਾ ਵਿਚ, ਨਵੀਨ ਜਿੰਦਲ ਫਾੳਾੂਡੇਸ਼ਨ ਦੇ ਮਨੀਸ਼ ਮਿਸ਼ਰਾ ਨੇ ਕਿਹਾ ਕਿ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ, ਉਨ੍ਹਾਂ ਨੂੰ ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਪ੍ਰਤੀ ਜਾਗਰੂਕ ਕਰਨਾ ਅਤੇ ਹੁਨਰਾਂ ਰਾਹੀਂ ਸਵੈ-ਨਿਰਭਰਤਾ ਵੱਲ ਲਿਜਾਣਾ ਹੈ | ਇਹ ਪੈਨਲ ਚਰਚਾ ਖ਼ਾਸ ਕਰਕੇ ਕੁਰੂਕਸ਼ੇਤਰ ਸਮੇਤ ਹਰਿਆਣਾ ਦੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ | ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਉੱਘੇ ਬੁਲਾਰਿਆਂ ਸੰਜੇ ਸਿੰਘ, ਰਵੀ ਟੇਨੇਟੀ, ਮੀਨਾਕਸ਼ੀ ਛਾਬੜਾ ਅਤੇ ਕਰਨਲ ਅਰੁਣ ਚੰਦੇਲ ਨੇ ਇਸ ਮਹੱਤਵਪੂਰਨ ਸਮਾਗਮ ਵਿਚ ਆਪਣੇ ਵਿਚਾਰ ਸਾਂਝੇ ਕੀਤੇ | ਇਸ ਵਰਚੂਅਲ ਪੈਨਲ ਚਰਚਾ ਦਾ ਸੰਚਾਲਨ ਡਾ. ਮਾਧੁਰੀ ਦੂਬੇ, ਸੰਸਥਾਪਕ, ਨੈਸ਼ਨਲ ਸਕਿੱਲਜ ਨੈੱਟਵਰਕ ਦੁਆਰਾ ਕੀਤਾ ਗਿਆ |

ਪਿਛਲੀ ਖ਼ਬਰ ਵਿਧਾਨ ਸਭਾ ਹਲਕੇ ਦੇ ਬੀ. ਐਲ. ਓਜ਼ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਗਤਕਾ ਜ਼ਿਲ੍ਹਾ ਚੈਂਪੀਅਨਸ਼ਿਪ ਦਾ ਗੁਰਦੁਆਰਾ ਅੰਗੀਠਾ ਸਾਹਿਬ ਨਥਵਾਨ ਵਿਖੇ ਆਯੋਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।