ਰਤੀਆ, 15 ਜੁਲਾਈ (ਬੇਅੰਤ ਕੌਰ ਮੰਡੇਰ)- ਜ਼ਿਲ੍ਹਾ ਗਤਕਾ ਫੈਡਰੇਸ਼ਨ ਵਲੋਂ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਗਤਕਾ ਚੈਂਪੀਅਨਸ਼ਿਪ ਕਰਵਾਈ ਗਈ | ਇਸ ਵਿਚ ਜ਼ਿਲ੍ਹਾ ਫ਼ਤਿਹਾਬਾਦ ਦੇ ਲਗਭਗ 200 ਗਤਕਾ ਖਿਡਾਰੀਆਂ ਨੇ ਹਿੱਸਾ ਲਿਆ | ਜ਼ਿਲ੍ਹਾ ਗਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਰਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਚ 11, 14, 17, 19, 25, 30 ਸਾਲ ਤੋਂ ਘੱਟ ਉਮਰ ਦੇ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ | ਖਿਡਾਰੀਆਂ ਨੇ ਇਸ ਗਤਕਾ ਖੇਡ ਨੂੰ ਬਹੁਤ ਉਤਸ਼ਾਹ ਨਾਲ ਖੇਡਿਆ | ਉਨ੍ਹਾਂ ਕਿਹਾ ਕਿ ਇਹ ਸਾਡੀ ਵਿਰਾਸਤੀ ਖੇਡ ਹੈ, ਇਹ ਸਾਡੇ ਗੁਰੂਆਂ ਅਤੇ ਬਜ਼ੁਰਗਾਂ ਦੁਆਰਾ ਦਿੱਤੀ ਗਈ ਖੇਡ ਹੈ | ਸਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਹਥਿਆਰਾਂ ਦੀ ਕਲਾ ਸਿਖਾਈ ਗਈ ਹੈ | ਅੱਜ ਇਸ ਖੇਡ ਮੁਕਾਬਲੇ ਵਿਚ ਮੁੱਖ ਤੌਰ 'ਤੇ ਹਰਿਆਣਾ ਸ਼੍ਰੋਮਣੀ ਕਮੇਟੀ ਲੀਗਲ ਵਿੰਗ ਦੀ ਚੇਅਰਪਰਸਨ ਅਮਨਪ੍ਰੀਤ ਕੌਰ ਜਾਖਲ, ਵਿਜੀਲੈਂਸ ਵਿੰਗ ਦੇ ਚੇਅਰਮੈਨ ਬਲਵਿੰਦਰ ਸਿੰਘ ਟੋਹਾਣਾ, ਮੈਂਬਰ ਇਕਬਾਲ ਸਿੰਘ ਖੋਖਰ ਰਤੀਆ, ਮੈਂਬਰ ਕਾਕਾ ਸਿੰਘ ਲਾਧੂਵਾਸ, ਮੈਂਬਰ ਕਰਮਜੀਤ ਸਿੰਘ ਬਿੱਗੜ, ਮੈਂਬਰ ਗੁਰਮੇਲ ਸਿੰਘ ਸਹਿਨਾਲ, ਸਰਪੰਚ ਕੁਲਦੀਪ ਸਿੰਘ ਨੱਥਵਾਨ, ਜਥਾ ਪ੍ਰਬੰਧਕ ਕਮੇਟੀ ਗੁਰਧਾਨ ਸਭਾ ਦੇ ਪ੍ਰਧਾਨ ਐਨ. ਜਸਵਿੰਦਰ ਸਿੰਘ ਚਿੰਮੋ, ਹਰਿਆਣਾ ਗਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਿਸ਼ੀਪਾਲ ਸਿੰਘ ਤੂਰ, ਭਵਾਨੀ ਸਿੰਘ ਕਿਸਾਨ ਸੈੱਲ ਹਰਿਆਣਾ, ਟੀਟੂ ਗਿੱਲ ਪੁੱਜੇ | ਇਸ ਮੌਕੇ ਚੇਅਰਪਰਸਨ ਅਮਨਪ੍ਰੀਤ ਕੌਰ ਜਾਖਲ ਵੱਲੋਂ ਸ਼ਾਸਤਰ ਗਤਕਾ ਕਿੱਟ ਵੰਡੇ |ਇਸ ਮੌਕੇ ਹੋਰਨਾਂ ਤੋਂ ਬਿਨਾਂ ਅਜੀਤਪਾਲ ਸਿੰਘ ਰਤੀਆ, ਨੈਸ਼ਨਲ ਕੋਚ ਪ੍ਰਭਸ਼ਰਨ ਸਿੰਘ, ਕੋਚ ਜਸ਼ਨਦੀਪ ਸਿੰਘ ਰਤੀਆ, ਹਰਪ੍ਰੀਤ ਸਿੰਘ ਹੈੱਡ ਗ੍ਰੰਥੀ ਨੱਥਵਾਨ, ਸੁਖਰਾਜ ਸਿੰਘ ਬੀਰਾਬਾਦੀ, ਅੰਮਿ੍ਤਪਾਲ, ਦੀਪ ਸਿੰਘ ਖੰਡੇਲ, ਹਰਮਨ ਸਿੰਘ ਅਰਬਾ ਕਰਬਾ, ਜਸਵਿੰਦਰ ਸਿੰਘ, ਬਿੱਲੂ ਖਾਲਸਾ ਸਹਿਤ ਗਤਕਾ ਖੇਡ ਪ੍ਰਸੰਸਕ ਮੌਜੂਦ ਸਨ |