26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਹਿਕਾਰੀ ਸਭਾਵਾਂ ਦੇ ਡਾਇਰੈਕਟਰਾਂ ਤੇ ਕਿਸਾਨਾਂ ਨੂੰ ਦਿੱਤੀ ਸਿਖਲਾਈ <br/>

ਅਜੀਤ ਡੈਸਕ 16-07-2025
ਕਾਲਾਂਵਾਲੀ/ਸਿਰਸਾ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)- ਨਾਬਾਰਡ ਅਤੇ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਲਈ ਜਾਗਰੂਕਤਾ ਪ੍ਰੋਗਰਾਮ ਤਹਿਤ ਬਲਾਕ ਦਫ਼ਤਰ ਔਢਾਂ ਦੇ ਮੀਟਿੰਗ ਹਾਲ ਵਿੱਚ ਇੱਕ ਸਿਖਲਾਈ ਪ੍ਰੋਗਰਾਮ ਕੀਤਾ ਗਿਆ | ਜਿਸ ਵਿੱਚ ਸੀਐਸਪੀਸੀਪੀ ਪੈਕਸ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਨਾਲ-ਨਾਲ ਪੈਕਸ ਦੇ ਕਿਸਾਨ ਮੈਂਬਰਾਂ ਨੂੰ ਸਿਖਲਾਈ ਦਿੱਤੀ ਗਈ | ਇਸ ਪ੍ਰੋਗਰਾਮ ਵਿੱਚ ਪੈਕਸ ਦੇ ਚੇਅਰਮੈਨ, ਮੈਂਬਰ ਅਤੇ ਕਿਸਾਨ ਸ਼ਾਮਲ ਹੋਏ | ਜਿਸ ਵਿੱਚ ਪੈਕਸ ਦੇ ਕੰਪਿਊਟਰੀਕਰਨ ਅਤੇ ਗਤੀਵਿਧੀਆਂ ਦੇ ਹੋਰ ਸੁਧਾਰਾਂ ਅਤੇ ਵਾਧੇ ਬਾਰੇ ਸਿਖਲਾਈ ਦਿੱਤੀ ਗਈ | ਇਸ ਮੌਕੇ 'ਤੇ ਨਾਬਾਰਡ ਕਲੱਸਟਰ ਹੈੱਡ ਸਵਰਦੀਪ ਸਿੰਘ ਨੇ ਨਾਬਾਰਡ ਅਤੇ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਵੱਖ-ਵੱਖ ਜਾਣਕਾਰੀਆਂ ਰਾਹੀਂ ਜਾਗਰੂਕ ਕੀਤਾ | ਉਨ੍ਹਾਂ ਦੱਸਿਆ ਕਿ ਨਾਬਾਰਡ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਪੇਂਡੂ ਖੇਤਰਾਂ ਅਤੇ ਖੇਤੀਬਾੜੀ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਇਹ ਸਹਿਕਾਰੀ ਸਭਾਵਾਂ ਅਤੇ ਹੋਰ ਪੇਂਡੂ ਵਿੱਤੀ ਸੰਸਥਾਵਾਂ ਲਈ ਇੱਕ ਸਿਖਰਲੀ ਨਿਗਰਾਨੀ ਸੰਸਥਾ ਹੈ | ਨਾਬਾਰਡ ਸਮੇਂ-ਸਮੇਂ 'ਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ ਤਾਂ ਜੋ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਅਤੇ ਹੋਰ ਹਿੱਸੇਦਾਰਾਂ ਨੂੰ ਵੱਖ-ਵੱਖ ਯੋਜਨਾਵਾਂ, ਨੀਤੀਆਂ ਅਤੇ ਪਹਿਲ ਕਦਮੀਆਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ | ਇਸ ਪ੍ਰੋਗਰਾਮ ਵਿੱਚ ਸਹਿਕਾਰੀ ਸਭਾਵਾਂ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ | ਇਸ ਪ੍ਰੋਗਰਾਮ ਵਿੱਚ ਮਲਟੀਪਰਪਜ਼ ਰਿਸੋਰਸ ਕੋਆਪਰੇਟਿਵ ਸੋਸਾਇਟੀ ਦੇ ਮੈਂਬਰ ਕਿਸਾਨ ਉਤਪਾਦਕ ਸੰਗਠਨਾਂ ਦੇ ਮੈਂਬਰ, ਕਿਸਾਨ ਅਤੇ ਸਵੈ-ਸਹਾਇਤਾ ਸਮੂਹਾਂ ਦੀਆਂ ਅÏਰਤਾਂ ਸ਼ਾਮਲ ਸਨ | ਇਸ ਮੌਕੇ ਪੀਏਸੀਐਸ ਔਢਾਂ ਦੇ ਚੇਅਰਮੈਨ ਰਾਮਨਾਥ ਗੋਦਾਰਾ, ਮੈਨੇਜਰ ਕੁਲਵਿੰਦਰ ਸਿੰਘ, ਗ੍ਰਾਮੀਣ ਬੈਂਕ ਦੇ ਵਿੱਤੀ ਸਲਾਹਕਾਰ ਸੁਭਾਸ਼ ਅਰੋੜਾ, ਸੁਨੀਲ ਕੁਮਾਰ, ਸਵਰਨ ਸਿੰਘ ਮਿਠੜੀ, ਕਿਸਾਨ ਰਾਮਕੁਮਾਰ ਗੋਦਾਰਾ, ਰਣਜੀਤ ਕੁੰਡਰ, ਬਲਦੇਵ ਸਿੰਘ ਅਤੇ ਕਈ ਪਿੰਡ ਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਦੇਸ਼ 'ਚ ਚੋਣ ਕਮਿਸ਼ਨ ਭਾਜਪਾ ਲਈ ਕੰਮ ਕਰ ਰਿਹਾ ਹੈ-ਸ਼ਮਸ਼ੇਰ ਸਿੰਘ ਗੋਗੀ <br/> ਅਗਲੀ ਖ਼ਬਰ ਨਵੇਂ ਚੁਣੇ ਗਏ ਨਗਰ ਪਾਲਿਕਾ ਪ੍ਰਧਾਨ ਤੇ ਕੌਂਸਲਰ ਕੱਲ੍ਹ ਚੁੱਕਣਗੇ ਸਹੁੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।