26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਦੇਸ਼ 'ਚ ਚੋਣ ਕਮਿਸ਼ਨ ਭਾਜਪਾ ਲਈ ਕੰਮ ਕਰ ਰਿਹਾ ਹੈ-ਸ਼ਮਸ਼ੇਰ ਸਿੰਘ ਗੋਗੀ <br/>

ਅਜੀਤ ਡੈਸਕ 16-07-2025
ਕਰਨਾਲ, 15 ਜੁਲਾਈ (ਗੁਰਮੀਤ ਸਿੰਘ ਸੱਗੂ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸ਼ਮਸ਼ੇਰ ਸਿੰਘ ਗੋਗੀ ਨੇ ਕਿਹਾ ਕਿ ਦੇਸ਼ 'ਚ ਚੋਣ ਕਮਿਸ਼ਨ ਭਾਜਪਾ ਲਈ ਕੰਮ ਕਰ ਰਿਹਾ ਹੈ, ਜਦਕਿ ਚੋਣ ਕਮਿਸ਼ਨ ਨੂੰ ਦੇਸ਼ ਲਈ ਕੰਮ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਭਰ 'ਚ ਆਧਾਰ ਕਾਰਡ ਹਰ ਕੰਮ ਲਈ ਦਸਤਾਵੇਜ਼ ਵਜੋਂ ਵਰਤਿਆ ਜਾ ਰਿਹਾ ਹੈ, ਪਰ ਚੋਣ ਕਮਿਸ਼ਨ ਇਸ ਨੂੰ ਨਹੀਂ ਮੰਨ ਰਿਹਾ | ਇਸ ਮੌਕੇ ਕਾਂਗਰਸੀ ਆਗੂ ਰਾਜਿੰਦਰ ਕਲਿਆਣ, ਲਲਿਤ ਬੁਟਾਨਾ, ਇੰਦਰਜੀਤ ਗੁਰਾਇਆ, ਰਾਜਿੰਦਰ ਬੱਲਾ, ਜੀਤ ਰਾਮ ਕਸ਼ੱਯਪ, ਐਡਵੋਕੇਟ ਪ੍ਰਦੀਪ ਸ਼ਰਮਾ, ਅਰੁਣ ਪੰਜਾਬੀ, ਓਮ ਪ੍ਰਕਾਸ਼ ਸਲੂਜਾ, ਵਿੰਦਰ ਪੋਸਵਾਲ, ਸੁਨੀਲ ਬਸਤਾੜਾ, ਸੁਨਹਿਰਾ ਵਾਲਮੀਕਿ, ਰਾਜਕਿਰਨ ਸਹਿਗਲ, ਅਨਿਲ ਸ਼ਰਮਾ, ਰਜਤ ਲਾਠਰ ਤੇ ਜਤਿਨ ਅਗਰਵਾਲ ਸਮੇਤ ਹੋਰ ਕਈ ਕਾਂਗਰਸੀ ਆਗੂ ਹਾਜ਼ਰ ਸਨ | ਉਨ੍ਹਾਂ ਕਿਹਾ ਕਿ ਸੂਬੇ ਅਤੇ ਦੇਸ਼ 'ਚ ਸਭ ਤੋਂ ਵੱਧ ਭਿ੍ਸ਼ਟਾਚਾਰ ਭਾਜਪਾ ਸਰਕਾਰਾਂ ਵਲੋਂ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਮਾਮਲੇ ਦੀ ਜਾਂਚ ਪੂਰੀ ਨਹੀਂ ਹੁੰਦੀ | ਸ਼ਮਸ਼ੇਰ ਸਿੰਘ ਗੋਗੀ ਅੱਜ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਅਸੰਧ 'ਚ ਲੱਖਾਂ ਰੁ. ਦਾ ਕੁਰਸੀ ਘੁਟਾਲਾ ਹੋਇਆ ਹੈ | ਟੈਂਡਰ 46 ਲੱਖ ਰੁ. ਦਾ ਹੋਇਆ ਸੀ, ਜਿਸ ਤਹਿਤ 50 ਕਿੱਲੋ ਦੀ ਕੁਰਸੀ ਦੱਸ ਕੇ 32 ਕਿੱਲੋ ਦੀ ਕੁਰਸੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਇਹ ਮਾਮਲਾ ਉਹ 1 ਮਹੀਨਾ ਪਹਿਲਾਂ ਉਠਾ ਚੁੱਕੇ ਹਨ, ਪਰ ਅਜੇ ਤੱਕ ਜਾਂਚ ਸ਼ੁਰੂ ਨਹੀਂ ਹੋਈ | ਇਸੇ ਦੌਰਾਨ ਪੱਤਰਕਾਰਾਂ ਵਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਗੋਗੀ ਨੇ ਕਿਹਾ ਕਿ ਕਰਨਾਲ ਨੂੰ ਦੇਸ਼ ਦੇ ਟਾਪ 15 ਸ਼ਹਿਰਾਂ 'ਚ ਸ਼ਾਮਿਲ ਕੀਤਾ ਗਿਆ ਹੈ, ਪਰ ਉਨ੍ਹਾਂ ਦੇ ਘਰ ਦੇ ਸਾਹਮਣੇ ਤਿੰਨ ਮਹੀਨਿਆਂ ਤੋਂ ਗੰਦਗੀ ਦੇ ਢੇਰ ਲੱਗੇ ਹੋਏ ਹਨ | ਉਨ੍ਹਾਂ ਦੱਸਿਆ ਕਿ ਸੂਬੇ 'ਚ 6.50 ਲੱਖ ਤੋਂ ਵੱਧ ਬੀ. ਪੀ. ਆਲ. ਪਰਿਵਾਰਾਂ ਦੇ ਨਾਂਅ ਕੱਟੇ ਗਏ ਹਨ | ਸਰਕਾਰ ਗ਼ਰੀਬਾਂ ਦੇ ਹਿੱਤਾਂ 'ਤੇ ਕੁਹਾੜਾ ਚਲਾ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬੇ 'ਚ ਡੀ. ਏ. ਪੀ. ਖਾਦ ਦੀ ਭਾਰੀ ਕਮੀ ਹੈ ਅਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ | ਸਰਕਾਰ ਕਿਸਾਨਾਂ ਨੂੰ ਸਮੇਂ ਸਿਰ ਖਾਦ ਤੇ ਪਾਣੀ ਮੁਹੱਈਆ ਕਰਵਾਉਣ 'ਚ ਨਾਕਾਮ ਰਹੀ ਹੈ | ਉਨ੍ਹਾਂ ਕਿਹਾ ਕਿ ਕਰਨਾਲ 'ਚ ਕਰੋੜਾਂ ਰੁ. ਦਾ ਸਮਾਰਟ ਸਿਟੀ ਘੁਟਾਲਾ ਹੋਇਆ ਹੈ, ਜੋ ਕਿ ਉਨ੍ਹਾਂ ਨੇ ਵਿਧਾਨ ਸਭਾ 'ਚ ਚੁੱਕਿਆ ਸੀ | ਉਸ ਵੇਲੇ ਤਤਕਾਲੀਨ ਮੁੱਖ ਮੰਤਰੀ ਮਨੋਹਰ ਲਾਲ ਨੇ ਜਾਂਚ ਦੇ ਹੁਕਮ ਦਿੱਤੇ ਸਨ, ਪਰ ਅਜੇ ਤੱਕ ਜਾਂਚ ਸ਼ੁਰੂ ਨਹੀਂ ਹੋਈ | ਉਨ੍ਹਾਂ ਕਿਹਾ ਕਿ ਭਾਜਪਾ ਘਪਲਿਆਂ ਦੀ ਜਾਂਚ ਨਹੀਂ ਕਰਦੀ | ਸਮਾਰਟ ਸਿਟੀ ਦਾ ਪੈਸਾ ਕਿਥੇ ਗਿਆ | ਉਨ੍ਹਾਂ ਦੱਸਿਆ ਕਿ ਹਰਿਆਣਾ 'ਚ ਕਾਨੂੰਨ ਵਿਵਸਥਾ ਠੱਪ ਹੋ ਚੁੱਕੀ ਹੈ | ਵਪਾਰੀ ਨੂੰ ਧਮਕਾ ਕੇ ਫਿਰੌਤੀਆਂ ਵਸੂਲ ਕੀਤੀਆਂ ਜਾ ਰਹੀਆਂ ਹਨ ਅਤੇ ਹਰ ਥਾਂ ਗੋਲੀਆਂ ਚੱਲ ਰਹੀਆਂ ਹਨ | ਉਨ੍ਹਾਂ ਕਿਹਾ ਕਿ ਬਦਮਾਸ਼ਾਂ ਅੱਗੇ ਸਰਕਾਰ ਨੇ ਗੋਡੇ ਟੇਕ ਦਿੱਤੇ ਹਨ |

ਪਿਛਲੀ ਖ਼ਬਰ ਪਿੰਡ ਵਾਸੀਆਂ ਨੇ ਪੀਣ ਵਾਲੇ ਪਾਣੀ ਦੀ ਪਾਈਪ 'ਚ ਦੂਸ਼ਿਤ ਪਾਣੀ ਰਲਾਉਣ 'ਤੇ ਕੀਤਾ ਰੋਸ ਵਿਖਾਵਾ <br/> ਅਗਲੀ ਖ਼ਬਰ ਸਹਿਕਾਰੀ ਸਭਾਵਾਂ ਦੇ ਡਾਇਰੈਕਟਰਾਂ ਤੇ ਕਿਸਾਨਾਂ ਨੂੰ ਦਿੱਤੀ ਸਿਖਲਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।