26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮੀਂਹ ਪੈਣ ਮਗਰੋਂ ਸੜਕਾਂ ਤੇ ਨੀਵੀਆਂ ਕਾਲੋਨੀਆਂ 'ਚ ਭਰਿਆ ਪਾਣੀ <br/>

ਅਜੀਤ ਡੈਸਕ 16-07-2025
ਸਿਰਸਾ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)-ਪਿਛਲੇ ਤਿੰਨ ਦਿਨਾਂ ਤੋਂ ਇਲਾਕੇ ਵਿੱਚ ਰੁੱਕ ਰੁੱਕ ਕੇ ਮੀਂਹ ਪੈਣ ਦਾ ਸਿਲਸਿਲਾ ਜਾਰੀ ਹੈ | ਅੱਜ ਇਲਾਕੇ ਵਿੱਚ ਮੁੜ ਭਰਵਾਂ ਮੀਂਹ ਪਿਆ | ਮੀਂਹ ਪੈਣ ਨਾਲ ਜਿਥੇ ਝੋਨੇ ਵਾਲੇ ਏਰੀਏ ਦੇ ਕਿਸਾਨਾਂ ਨੂੰ ਫਾਇਦਾ ਹੋਇਆ ਹੈ ਉਥੇ ਹੀ ਸ਼ਹਿਰੀ ਖੇਤਰ 'ਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਸੜਕਾਂ ਤੇ ਨੀਵੀਆਂ ਕਲੋਨੀਆਂ ਪਾਣੀ ਨਾਲ ਭਰ ਗਈ | ਲਗਾਤਾਰ ਸੜਕਾਂ 'ਤੇ ਪਾਣੀ ਖੜ੍ਹਾ ਹੋਣ ਕਾਰਨ ਕਈ ਥਾਈਾ ਸੜਕਾਂ ਟੁੱਟ ਗਈਆਂ | ਟੁੱਟੀਆਂ ਸੜਕਾਂ ਕਾਰਨ ਲੋਕਾਂ ਨੂੰ ਕਾਫੀ ਅÏਕੜਾਂ ਦਾ ਸਾਹਮਣਾ ਕਰਨਾ ਪਿਆ ਹੈ | ਮੀਂਹ ਪੈਣ ਮਗਰੋਂ ਜਨਤਾ ਭਵਨ ਰੋਡ, ਸੁਰਤਗੜ੍ਹੀਆਂ ਬਾਜ਼ਾਰ, ਹਿਸਾਰ ਰੋਡ, ਬਰਨਾਲਾ ਰੋਡ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਕਾਫੀ ਵਾਹਨ ਪਾਣੀ 'ਚ ਫਸ ਗਏ | ਵਾਹਨ ਪਾਣੀ 'ਚ ਬੰਦ ਹੋਣ ਕਾਰਨ ਜਾਮ ਦੀ ਸਥਿਤੀ ਕਈ ਘੰਟੇ ਬਣੀ ਰਹੀ | ਉਧਰ ਝੋਨੇ ਵਾਲੇ ਏਰੀਏ 'ਚ ਮੀਂਹ ਪੈਣ ਨਾਲ ਝੋਨੇੇੇੇ ਦੀ ਲੁਆਈ ਦੇ ਕੰਮ ਨੇ ਜੋਰ ਫੜ ਲਿਆ ਹੈ | ਕਿਸਾਨਾਂ ਨੇ ਦੱਿੋਸਆ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਇਸ ਮੀਂਹ ਦਾ ਬਹੁਤ ਫਾਇਦਾ ਹੋਇਆ ਹੈ | ਜ਼ਿਲ੍ਹਾ ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸੁਖਦੇਵ ਸਿੰਘ ਕੰਬੋਜ ਨੇ ਦੱਸਿਆ ਹੈ ਕਿ ਮੀਂਹ ਪੈਣ ਨਾਲ ਝੋਨੇ ਤੇ ਨਰਮੇ ਵਾਲੇ ਏਰੀਏ ਦੇ ਕਿਸਾਨਾਂ ਨੂੰ ਕਾਫੀ ਲਾਭ ਹੋਇਆ ਹੈ | ਮੀਂਹ ਪੈਣ ਮਗਰੋਂ ਕਿਸਾਨ ਝੋਨੇ ਅਤੇ ਨਰਮੇ ਨੂੰ ਖਾਦ ਆਦਿ ਵੇਲੇ ਸਿਰ ਪਾ ਸਕਣਗੇ | ਉਨ੍ਹਾਂ ਨੇ ਦੱਸਿਆ ਕਿ ਮੀਂਹ ਨਾਲ ਹਾਲੇ ਕਿਤੇ ਵੀ ਫ਼ਸਲ ਨੂੰ ਨੁਕਸਾਨ ਨਹੀਂ ਹੋਇਆ ਹੈ | ਮੀਂਹ ਦਾ ਪੂਰੀ ਸਾਉਣੀ ਦੀ ਫ਼ਸਲ ਨੂੰ ਫਾਇਦਾ ਹੋਇਆ ਹੈ |

ਪਿਛਲੀ ਖ਼ਬਰ ਐਮਰਜੈਂਸੀ ਦੇ 50 ਸਾਲ ਪੂਰੇ ਹੋਣ 'ਤੇ ਮਿੰਨੀ ਸਕੱਤਰੇਤ ਵਿਖੇ ਲਗਾਈ ਜਾਗਰੂਕਤਾ ਪ੍ਰਦਰਸ਼ਨੀ <br/> ਅਗਲੀ ਖ਼ਬਰ ਹੈਰੋਇਨ ਤਸਕਰੀ ਦੇ ਦੋ ਵੱਖ-ਵੱਖ ਮਾਮਲਿਆਂ 'ਚ 2 ਤਸਕਰ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।