ਕਾਲਾਂਵਾਲੀ/ਸਿਰਸਾ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)- ਪੁਲੀਸ ਥਾਣਾ ਕਾਲਾਂਵਾਲੀ ਨੇ ਦੋ ਅਸਲੀ ਤਸਕਰਾਂ ਰਵੀ ਸਿੰਘ ਵਾਸੀ ਸਾਲਮਖੇੜਾ ਅਤੇ ਅਨਮੋਲ ਸਿੰਘ ਵਾਸੀ ਅÏਢਾਂ ਨੂੰ ਐਨਡੀਪੀਐਸ ਐਕਟ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਗਿ੍ਫ਼ਤਾਰ ਕੀਤਾ ਹੈ | ਇਹ ਜਾਣਕਾਰੀ ਦਿੰਦੇ ਹੋਏ ਥਾਣਾ ਕਾਲਾਂਵਾਲੀ ਦੇ ਇੰਚਾਰਜ ਪੀਐਸਆਈ ਸੁਨੀਲ ਕੁਮਾਰ ਨੇ ਦੱਸਿਆ ਕਿ ਬੀਤੀ 20 ਮਾਰਚ ਨੂੰ ਸੀਆਈਏ ਕਾਲਾਂਵਾਲੀ ਦੀ ਟੀਮ ਨੇ ਮੁਲਜ਼ਮ ਅਨਮੋਲ ਸਿੰਘ ਉਰਫ਼ ਜਾਦੂ ਵਾਸੀ ਤਾਰੂਆਣਾ ਨੂੰ 5 ਗ੍ਰਾਮ 46 ਮਿਲੀਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ | ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਇਹ ਹੈਰੋਇਨ ਅਨਮੋਲ ਸਿੰਘ ਵਾਸੀ ਔਢਾਂ ਤੋਂ ਲੈ ਕੇ ਆਇਆ ਸੀ | ਇਸੇ ਤਰ੍ਹਾਂ ਇੱਕ ਹੋਰ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਨੇ ਦੱਸਿਆ ਕਿ ਬੀਤੀ 11 ਜੁਲਾਈ ਨੂੰ ਸੀਆਈਏ ਸਟਾਫ ਕਾਲਾਂਵਾਲੀ ਨੇ ਮੁਲਜ਼ਮ ਸਮਨਦੀਪ ਉਰਫ਼ ਸਾਂਭਾ ਵਾਸੀ ਪਿੰਡ ਕਾਲਾਂਵਾਲੀ ਨੂੰ 7.83 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ | ਮੁੱਢਲੀ ਪੁੱਛਗਿੱਛ ਵਿੱਚ ਮੁਲਜ਼ਮ ਸਮਨਦੀਪ ਉਰਫ਼ ਸਾਂਭਾ ਨੇ ਦੱਸਿਆ ਕਿ ਇਹ ਹੈਰੋਇਨ ਉਸਨੂੰ ਰਵੀ ਸਿੰਘ ਵਾਸੀ ਸਾਲਮਖੇੜਾ ਤੋਂ ਲੈ ਕੇ ਆਇਆ ਸੀ | ਦੋਵਾਂ ਮੁਲਜ਼ਮਾਂ ਨੂੰ ਪੁਲੀਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ |