26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਐਮਰਜੈਂਸੀ ਦੇ 50 ਸਾਲ ਪੂਰੇ ਹੋਣ 'ਤੇ ਮਿੰਨੀ ਸਕੱਤਰੇਤ ਵਿਖੇ ਲਗਾਈ ਜਾਗਰੂਕਤਾ ਪ੍ਰਦਰਸ਼ਨੀ <br/>

ਅਜੀਤ ਡੈਸਕ 16-07-2025
ਕਰਨਾਲ, 15 ਜੁਲਾਈ (ਗੁਰਮੀਤ ਸਿੰਘ ਸੱਗੂ)-ਐਮਰਜੈਂਸੀ ਲਾਗੂ ਹੋਣ ਦੇ 50 ਸਾਲ ਪੂਰੇ ਹੋਣ ਮੌਕੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵਲੋਂ ਮਿੰਨੀ ਸਕੱਤਰੇਤ ਵਿਖੇ 'ਸੰਵਿਧਾਨ ਦੀ ਹੱਤਿਆ' ਵਿਸ਼ੇ ਉੱਤੇ ਇਕ ਜਾਗਰੂਕਤਾ ਪ੍ਰਦਰਸ਼ਨੀ ਲਗਾਈ ਗਈ | ਇਸ ਪ੍ਰਦਰਸ਼ਨੀ ਦਾ ਮੁੱਖ ਮਹਿਮਾਨ ਵਜੋਂ ਮਹਾਪੌਰ ਰੇਣੂ ਬਾਲਾ ਗੁਪਤਾ ਵਲੋਂ ਨਿਰੀਖਣ ਕੀਤਾ ਗਿਆ | ਇਹ ਪ੍ਰਦਰਸ਼ਨੀ ਇਕ ਮਹੀਨੇ ਤੱਕ ਜਾਰੀ ਰਹੇਗੀ | ਇਸ ਪ੍ਰਦਰਸ਼ਨੀ ਰਾਹੀਂ ਐਮਰਜੈਂਸੀ ਦੌਰਾਨ ਦਿੱਤੀਆਂ ਗਈਆਂ ਪੀੜਾਂ ਅਤੇ ਲੋਕਤੰਤਰ ਦੇ ਰਾਖਿਆ ਦੀ ਭੂਮਿਕਾ ਨੂੰ ਦਰਸਾਇਆ ਗਿਆ ਹੈ | ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਾਪੌਰ ਰੇਣੂ ਬਾਲਾ ਗੁਪਤਾ ਨੇ ਕਿਹਾ ਕਿ ਅੱਜ ਦੀ ਇਹ ਪ੍ਰਦਰਸ਼ਨੀ 25 ਜੂਨ 1975 ਦੇ ਉਸ ਕਾਲੇ ਅਧਿਆਏ ਦੀ ਯਾਦ ਦਿਵਾਉਂਦੀ ਹੈ, ਜਦੋਂ ਰਾਜਨੀਤਿਕ ਕਾਰਨਾਂ ਕਰਕੇ ਦੇਸ਼ 'ਚ ਐਮਰਜੈਂਸੀ ਥੋਪੀ ਗਈ ਸੀ | ਇਸ ਦੌਰਾਨ ਲੋਕਾਂ ਉੱਤੇ ਅੱਤਿਆਚਾਰ ਹੋਏ, ਉਨ੍ਹਾਂ ਦੀ ਜਬਰਦਸਤੀ ਨਸਬੰਦੀ ਕਰਵਾਈ ਗਈ ਅਤੇ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ | ਉਨ੍ਹਾਂ ਕਿਹਾ ਕਿ ਐਮਰਜੈਂਸੀ ਦੌਰਾਨ ਜੈ ਪ੍ਰਕਾਸ਼ ਨਾਰਾਇਣ, ਨਰਿੰਦਰ ਮੋਦੀ ਅਤੇ ਅਟਲ ਬਿਹਾਰੀ ਵਾਜਪਾਈ ਵਰਗੇ ਦੇਸ਼ ਭਗਤਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਲੋਕਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਸੀ | ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨੀ ਐਮਰਜੈਂਸੀ ਦੇ 21 ਮਹੀਨਿਆਂ ਦੀ ਵਿਸਥਾਰ 'ਚ ਜਾਣਕਾਰੀ ਦਿੰਦੀ ਹੈ | ਇਹ ਦਿਖਾਉਂਦੀ ਹੈ ਕਿ ਕਿਵੇਂ ਉਕਤ ਰਾਜਸੀ ਆਗੂਆਂ ਦੇ ਅਣਥੱਕ ਯਤਨਾਂ ਨਾਲ ਦੇਸ਼ ਐਮਰਜੈਂਸੀ ਦੀਆਂ ਬੇੜੀਆਂ 'ਚੋਂ ਆਜਾਦ ਹੋਇਆ ਸੀ | ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਤੰਤਰ ਦੀ ਰੱਖਿਆ ਕਰਨ ਵਾਲਿਆਂ ਨੂੰ ਅੱਗੇ ਲਿਆ ਕੇ ਉਨ੍ਹਾਂ ਨੂੰ ਸਨਮਾਨ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਦੇ ਹਰ ਵਰਗ ਨੂੰ ਮਾਣ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਅਸੀਂ 'ਸੰਕਲਪ ਤੋਂ ਸਿੱਧੀ' ਦੇ 11 ਸਾਲ ਮਨਾ ਰਹੇ ਹਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਦਾ ਸੁਪਨਾ ਹੈ ਕਿ 2047 ਤੱਕ ਭਾਰਤ ਇਕ ਵਿਕਸਿਤ ਰਾਸ਼ਟਰ ਬਣੇ | ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ 'ਸਭ ਕਾ ਸਾਥ-ਸਭ ਕਾ ਵਿਕਾਸ-ਸਭ ਕਾ ਵਿਸ਼ਵਾਸ' ਦੇ ਸਿਧਾਂਤ 'ਤੇ ਕੰਮ ਕਰ ਰਹੀ ਹੈ ਤਾਂ ਜੋ ਕੋਈ ਵੀ ਖੇਤਰ ਜਾਂ ਵਰਗ ਵਿਕਾਸ ਵਿਹੁਣਾ ਨਾ ਰਹੇ |
ਮਹਾਪੌਰ ਵਲੋਂ ਕਰਨਾਲ ਨੂੰ ਸਵੱਛਤਾ ਸਰਵੇਖਣ 'ਚ ਤੀਜਾ ਸਥਾਨ ਮਿਲਣ 'ਤੇ ਦਿੱਤੀ ਗਈ ਵਧਾਈ
ਮਹਾਪੌਰ ਰੇਣੂ ਬਾਲਾ ਗੁਪਤਾ ਨੇ ਕਰਨਾਲ ਨੂੰ ਸਵੱਛਤਾ ਸਰਵੇਖਣ-2025 'ਚ ਤੀਜਾ ਸਥਾਨ ਮਿਲਣ 'ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਇਕ ਵੱਡੀ ਉਪਲੱਬਧੀ ਹੈ | ਸਵੱਛਤਾ ਕਿਸੇ ਇਨਾਮ ਲਈ ਨਹੀਂ, ਸਗੋਂ ਇਹ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ | ਇਹ ਸਾਰੇ ਨਾਗਰਿਕਾਂ ਦੇ ਸਾਂਝੇ ਯਤਨਾਂ ਨਾਲ ਸੰਭਵ ਹੋਇਆ ਹੈ | 17 ਜੁਲਾਈ ਨੂੰ ਮਿਲਣ ਵਾਲਾ ਰਾਸ਼ਟਰਪਤੀ ਇਨਾਮ ਸਾਡੇ ਲਈ ਮਾਣ ਦਾ ਮੌਕਾ ਹੋਵੇਗਾ |

ਪਿਛਲੀ ਖ਼ਬਰ ਮਹਿਲਾ ਸਰਪੰਚ 'ਤੇ ਪਿੰਡ ਦੇ ਹੀ 2 ਵਿਅਕਤੀਆਂ ਵਲੋਂ ਹਮਲਾ <br/> ਅਗਲੀ ਖ਼ਬਰ ਮੀਂਹ ਪੈਣ ਮਗਰੋਂ ਸੜਕਾਂ ਤੇ ਨੀਵੀਆਂ ਕਾਲੋਨੀਆਂ 'ਚ ਭਰਿਆ ਪਾਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।