18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੰਘੀ ਅਦਾਲਤ ਵਲੋਂ 1 ਲੱਖ ਡਾਲਰ ਵੀਜ਼ਾ ਫੀਸ 'ਤੇ ਮੋਹਰ <br/>

ਅਜੀਤ ਡੈਸਕ 27-12-2025
ਸੈਕਰਾਮੈਂਟੋ, 26 ਦਸੰਬਰ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਉੱਚ ਹੁਨਰ ਪ੍ਰਾਪਤ ਵਿਦੇਸ਼ੀ ਵਰਕਰਾਂ ਉਪਰ ਲਾਈ ਇਕ ਲੱਖ ਡਾਲਰ ਦੀ ਫੀਸ ਵਿਰੁੱਧ ਦਾਇਰ ਪਟੀਸ਼ਨ ਨੂੰ ਇਕ ਸੰਘੀ ਅਦਾਲਤ ਨੇ ਰੱਦ ਕਰ ਦਿੱਤੀ | ਇਸ ਦਾ ਮਤਲਬ ਅਮਰੀਕਾ ਆਉਣ ਵਾਲੇ ਹਰ ਹੁਰਨਮੰਦ ਵਰਕਰ ਨੂੰ ਇਕ ਲੱਖ ਡਾਲਰ ਫੀਸ ਭਰਨੀ ਹੀ ਪਵੇਗੀ | ਵਾਸ਼ਿੰਗਟਨ 'ਚ ਯੂ.ਐਸ. ਡਿਸਟਿ੍ਕਟ ਜੱਜ ਬੈਰਾਇਲ ਹੋਵੈਲ ਨੇ ਆਪਣੇ ਫੈਸਲੇ 'ਚ ਕਿਹਾ ਹੈ ਕਿ ਕਾਂਗਰਸ ਨੇ ਰਾਸ਼ਟਰਪਤੀ ਨੂੰ ਇਹ ਅਧਿਕਾਰ ਦਿੱਤਾ ਹੋਇਆ ਹੈ ਕਿ ਉਹ ਵਿਦੇਸ਼ੀਆਂ ਉਪਰ ਕਿਸੇ ਵੀ ਤਰਾਂ ਦੀਆਂ ਰੋਕਾਂ ਲਾ ਸਕਦਾ ਹੈ | ਆਪਣੇ 56 ਸਫਿਆਂ ਦੇ ਨਿਰਨੇ 'ਚ ਹੋਵੈਲ ਨੇ ਕਿਹਾ ਹੈ ਕਿ ਕਾਂਗਰਸ ਰਾਸ਼ਟਰਪਤੀ ਉਪਰ ਰੋਕ ਲਾ ਸਕਦੀ ਸੀ ਪਰ ਉਸ ਨੇ ਉਸ ਦੇ ਅਧਿਕਾਰਾਂ ਦੀ ਕੋਈ ਹੱਦ ਨਹੀਂ ਮਿਥੀ |

ਪਿਛਲੀ ਖ਼ਬਰ ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਲਈ ਹੋਵੇਗੀ ਰਾਇਸ਼ੁਮਾਰੀ <br/> ਅਗਲੀ ਖ਼ਬਰ ਅਮਰੀਕਾ 'ਚ 9 ਸਾਲਾ ਧੀ ਦੀ ਹੱਤਿਆ ਮਾਮਲੇ 'ਚ ਮਾਂ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।