18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਅਮਰੀਕਾ 'ਚ 9 ਸਾਲਾ ਧੀ ਦੀ ਹੱਤਿਆ ਮਾਮਲੇ 'ਚ ਮਾਂ ਗਿ੍ਫ਼ਤਾਰ

ਅਜੀਤ ਡੈਸਕ 27-12-2025
ਸੈਕਰਾਮੈਂਟੋ, 26 ਦਸੰਬਰ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ 'ਚ 9 ਸਾਲ ਦੀ ਲਾਪਤਾ ਬੱਚੀ ਮੇਲੋਡੀ ਬਜ਼ਰਡ ਨੂੰ ਲੱਭਣ ਦੇ ਯਤਨ ਉਸ ਦੀ ਦੱਖਣੀ ਉਟਾਹ ਦੇ ਦਿਹਾਤੀ ਖੇਤਰ 'ਚ ਲਾਸ਼ ਮਿਲਣ ਨਾਲ ਹੀ ਖਤਮ ਹੋ ਗਏ | ਸ਼ੈਰਿਫ ਦਫਤਰ ਦੇ ਅਫਸਰਾਂ ਤੇ ਐਫ.ਬੀ.ਆਈ. ਨੇ ਪਹਿਲਾ ਦਰਜਾ ਹੱਤਿਆ ਦੇ ਦੋਸ਼ 'ਚ ਮੇਲੋਡੀ ਦੀ ਮਾਂ ਐਸ਼ਲੀ ਬਜ਼ਰਡ ਨੂੰ ਗਿ੍ਫਤਾਰ ਕਰ ਲਿਆ ਹੈ | ਸਾਂਤਾ ਬਰਬਰਾ ਕਾਊਾਟੀ ਸ਼ੈਰਿਫ ਕੋਰੋਨਰ ਬਿਲ ਬਰਾਊਨ ਨੇ ਕਿਹਾ ਕਿ ਬੱਚੀ ਦੀ ਲਾਸ਼ ਬਾਰੇ ਇਕ ਜੋੜੇ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਉਹ ਵੇਨੇ ਕਾਊਾਟੀ, ਉਟਾਹ ਦੇ ਦੂਰ ਦਰਾਜ ਦੇ ਖੇਤਰ 'ਚ ਫੋੋਟੋ ਖਿੱਚ ਰਹੇ ਸਨ | ਬਰਾਊਨ ਅਨੁਸਾਰ ਲਾਸ਼ ਦੀ ਪਛਾਣ ਤੁਰੰਤ ਨਹੀਂ ਹੋ ਸਕੀ ਪਰੂੰਤ ਇਹ ਸਾਫ ਹੋ ਗਿਆ ਸੀ ਕਿ ਇਹ ਇਕ ਲੜਕੀ ਦੀ ਲਾਸ਼ ਹੈ ਜਿਸ ਦੇ ਸਿਰ 'ਚ ਗੋਲੀ ਮਾਰੀ ਗਈ ਹੈ | ਬਾਅਦ 'ਚ 24 ਘੰਟਿਆਂ ਦੇ ਅੰਦਰ ਹੀ ਉਟਾਹ ਕਰਾਈਮ ਲੈਬ ਦੀ ਰਿਪੋਰਟ 'ਚ ਸਬੂਤ ਬੱਚੀ ਦੀ ਮਾਂ ਦੇ ਖ਼ਿਲਾਫ਼ ਪ੍ਰਾਪਤ ਹੋਏ | ਸ਼ੈਰਿਫ ਅਨੁਸਾਰ ਅਪਰਾਧ ਦੀ ਗੰਭੀਰਤਾ ਨੂੰ ਵੇਖਦੇ ਹੋਏ ਮਾਂ ਵਿਰੁੱਧ 'ਵਿਸ਼ੇਸ਼ ਦੋਸ਼' ਲਾਏ ਜਾਣਗੇ ਜਿਨਾਂ 'ਚ ਨਰਦਈਪੁਣਾ ਤੇ 9 ਐਮ.ਐਮ. ਦੀ ਪਿਸਤੌਲ ਵਰਤਣ ਵਰਗੇ ਦੋਸ਼ ਸ਼ਾਮਿਲ ਹਨ |
ਸ਼ੈਰਿਫ ਅਨੁਸਾਰ ਉਨਾਂ ਨੇ ਬਜ਼ਰਡ ਵਿਰੁੱਧ ਕਾਫੀ ਸਬੂਤ ਇਕੱਠੇ ਕਰ ਲਏ ਹਨ | ਇਸਤਗਾਸਾ ਪੱਖ ਅਨੁਸਾਰ ਧੀ ਨੂੰ ਆਪਣੀ ਮਾਂ ਉਪਰ ਭਰੋਸਾ ਸੀ ਜਿਸ ਦਾ ਫਾਇਦਾ ਉਸ ਨੇ ਉਠਾਇਆ |

ਪਿਛਲੀ ਖ਼ਬਰ ਸੰਘੀ ਅਦਾਲਤ ਵਲੋਂ 1 ਲੱਖ ਡਾਲਰ ਵੀਜ਼ਾ ਫੀਸ 'ਤੇ ਮੋਹਰ <br/> ਅਗਲੀ ਖ਼ਬਰ ਭਾਰਤ ਨੇ ਤੀਜਾ ਮੈਚ 8 ਵਿਕਟਾਂ ਨਾਲ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।