05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

'ਪੰਜਾਬੀ ਕੌਂਸਲ ਆਫ ਆਸਟਰੇਲੀਆ' ਵੱਲੋਂ ਜਸਵੀਰ ਗੁਣਾਚੌਰੀਆ 'ਪੰਜਾਬੀਅਤ ਦੇ ਮਾਣ' ਨਾਲ ਸਨਮਾਨਿਤ <br/>

ਅਜੀਤ ਡੈਸਕ 23-11-2025
ਸਿਡਨੀ, 22 ਨਵੰਬਰ (ਹਰਕੀਰਤ ਸਿੰਘ ਸੰਧਰ)-ਪੰਜਾਬੀ ਗੀਤਕਾਰੀ ਵਿਚ ਬਿਹਤਰੀਨ ਗੀਤ ਦੇਣ ਵਾਲੇ ਜਸਵੀਰ ਗੁਣਾਚੌਰੀਆ ਇਨ੍ਹੀ ਦਿਨੀ ਆਸਟ੍ਰੇਲੀਆ ਪਹੁੰਚੇ ਹੋਏ ਹਨ | ਸਿਡਨੀ 'ਚ ਉਹ ਆਪਣੇ ਚਾਹੁਣਵਾਲਿਆਂ ਦੇ ਰੂਬਰੂ ਹੋਏ | ਆਪਣੇ ਚਾਹੁਣ ਵਾਲਿਆਂ ਨਾਲ ਗੱਲਬਾਤ ਕਰਦਿਆਂ ਜਸਵੀਰ ਗੁਣਾਚੌਰੀਆ ਨੇ ਦੱਸਿਆ ਕਿ 'ਕਿਤੇ ਕੱਲ੍ਹੀ ਬੈਹ ਕੇ ਸੋਚੀ ਨਹੀਂ' ਗੀਤ ਨੇ ਉਹਨਾਂ ਨੂੰ ਪੂਰੀ ਦੁਨੀਆਂ 'ਚ ਵੱਸਦੇ ਪੰਜਾਬੀਆਂ ਦੇ ਨਾਲ ਇਕ ਮਿਕ ਕੀਤਾ | 2500 ਤੋਂ ਉੱਪਰ ਲਿਖੇ ਗੀਤਾਂ 'ਚੋਂ 500 ਤੋਂ ਉੱਪਰ ਜਸਵੀਰ ਗੁਣਾਚੌਰੀਆ ਦੇ ਗੀਤ ਰਿਕਾਰਡ ਹੋ ਚੁੱਕੇ ਹਨ ¢ 1980 ਤੋਂ ਉਹ ਗੀਤਕਾਰੀ ਨਾਮ ਜੁੜੇ ਤੇ ਪਹਿਲਾ ਗੀਤ ਇਸ ਸੁਰਾਂ ਦੇ ਬਾਦਸ਼ਾਹ ਸਰਦੂਰ ਸਿਕੰਦਰ ਵੱਲੋਂ ਗਾਇਆ ਗਿਆ | ਪੰਜਾਬੀ ਕੌਂਸਲ ਆਫ ਆਸਟਰੇਲੀਆ ਵੱਲੋਂ ਜਸਵੀਰ ਗੁਣਾਚਾਰੀਆ ਨੂੰ ਪੰਜਾਬੀਆਂ ਦੇ ਮਾਣ ਨਾਲ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਪ੍ਰਭਜੋਤ ਸਿੰਘ ਸੰਧੂ , ਮਨਿੰਦਰ ਸਿੰਘ, ਰਾਜਵੰਤ ਸਿੰਘ, ਬਲਰਾਜ ਸੰਘਾ ਤੇ ਮਨਧੀਰ ਸੰਧਾ ਨੇ ਜਸਵੀਰ ਗੁਣਾਚਾਰੀਆ ਦੇ ਪ੍ਰਤੀ ਬੋਲਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਤੇ ਪੰਜਾਬੀ ਗੀਤਕਾਰੀ 'ਚ ਜਸਵੀਰ ਸਿੰਘ ਦਾ ਨਾਮ ਬਹੁਤ ਮਹੱਤਵਪੂਰਨ ਤੇ ਪਹਿਲਿਆਂ ਦੇ ਵਿਚ ਆਉਂਦਾ ਹੈ | ਪ੍ਰਭਜੋਤ ਸੰਧੂ ਨੇ ਕਿਹਾ ਕੇ ਸਾਰੇ ਕਾਮਨਾ ਕਰਦੇ ਹਾਂ ਕਿ ਜਸਵੀਰ ਗੁਣਾਚੌਰੀਆ ਦੀ ਕਲਮ ਤੋਂ ਹੋਰ ਅਜਿਹੇ ਗੀਤ ਨਿਕਲਣ ਜੋ 'ਲੋਕ ਗੀਤ' ਦਾ ਨਾਮ ਦਰਜ ਕਰਨ |

ਪਿਛਲੀ ਖ਼ਬਰ ਪਿ੍ੰਸੀਪਲ ਹਰਭਜਨ ਸਿੰਘ ਯਾਦਗਾਰੀ ਟਰੱਸਟ ਯੂ.ਕੇ. ਦੀ ਹੋਈ ਵਿਸ਼ਾਲ ਇਕੱਤਰਤਾ ਅਗਲੀ ਖ਼ਬਰ ਬਰਤਾਨੀਆ ਨੇ 1810 ਈਸਵੀ 'ਚ ਬਣਾਈ ਵਿਲੱਖਣ ਹਿੰਦੂ ਚਿੱਤਰਾਂ ਦੀ ਲੜੀ ਦੇ ਨਿਰਯਾਤ 'ਤੇ ਲਗਾਈ ਪਾਬੰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।