05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬਰਤਾਨੀਆ ਨੇ 1810 ਈਸਵੀ 'ਚ ਬਣਾਈ ਵਿਲੱਖਣ ਹਿੰਦੂ ਚਿੱਤਰਾਂ ਦੀ ਲੜੀ ਦੇ ਨਿਰਯਾਤ 'ਤੇ ਲਗਾਈ ਪਾਬੰਦੀ <br/>

ਅਜੀਤ ਡੈਸਕ 23-11-2025
ਲੰਡਨ, 22 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਸਰਕਾਰ ਨੇ ਇਸ ਹਫ਼ਤੇ 200 ਸਾਲ ਪੁਰਾਣੀ ਰੰਗਦਾਰ ਤੇ ਵਿਲੱਖਣ ਚਿੱਤਰਾਂ ਦੀ ਲੜੀ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ ਜੋ ਹਿੰਦੂ ਧਰਮ ਦੇ ਸਭ ਤੋਂ ਮਹੱਤਵਪੂਰਨ ਬਿਰਤਾਂਤਾਂ ਵਿੱਚੋਂ ਇਕ ਨੂੰ ਦਰਸਾਉਂਦੀ ਹੈ | ਮਾਤਾ ਕਾਲੀ ਦੇਵੀ ਦੀ ਉਤਪਤੀ ਤੇ ਜਿੱਤ ਨੂੰ ਦਰਸਾਉਂਦੀਆਂ 56 ਚਿੱਤਰਾਂ ਦੀ ਲੜੀ ਦੀ ਕੀਮਤ ਲਗਭਗ 2 ਲੱਖ 80 ਹਜ਼ਾਰ ਪੌਂਡ ਜਾਣੀ 3 ਕਰੋੜ 28 ਲੱਖ ਰੁਪਏ ਤੋਂ ਵੱਧ ਦੀ ਹੈ | ਇਸ ਵਿਲੱਖਣ ਲੜੀ ਵਿੱਚਲੇ 56 ਚਿੱਤਰਾਂ ਲਈ ਸੋਨੇ ਤੇ ਚਾਂਦੀ ਦੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ | ਯੂ.ਕੇ. ਦੀ ਸੱਭਿਆਚਾਰ ਮੰਤਰੀ ਬੈਰੋਨੇਸ ਫਿਓਨਾ ਟਵਾਈਕ੍ਰਾਸ ਨੇ ਕਿਹਾ ਕਿ ਇਹ ਲੜੀ ਨਾ ਸਿਰਫ਼ ਸੁੰਦਰ ਹੈ ਬਲਕਿ ਬਰਤਾਨੀਆਂ ਵਿਚ ਵਿਲੱਖਣ ਹੈ | ਉਹਨਾਂ ਕਿਹਾ ਕਿ ਸਾਡੇ ਦੇਸ਼ 'ਚ ਅਜਿਹਾ ਕੋਈ ਹੋਰ ਲਗਭਗ ਪੂਰਾ ਬਿਰਤਾਂਤ ਮੌਜੂਦ ਨਹੀਂ ਹੈ, ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਇਸ ਲੜੀ ਨੂੰ ਸੁਰੱਖਿਅਤ ਬਰਤਾਨੀਆ ਵਿਚ ਹੀ ਰੱਖਣ ਦਾ ਮÏਕਾ ਲਈਏ ਤੇ ਖੋਜਕਰਤਾਵਾਂ ਨੂੰ ਇਸਦੇ ਭੇਦਾਂ ਨੂੰ ਉਜਾਗਰ ਕਰਨ ਲਈ ਜ਼ਰੂਰੀ ਸਮਾਂ ਦੇਈਏ | ਇਹ ਲੜੀ ਲਗਭਗ ਪੂਰੀ ਤਰ੍ਹਾਂ ਸੁਰੱਖਿਅਤ ਹੈ ਇਸ ਦੇ ਮੂਲ 59 ਪੰਨਿਆਂ ਵਿਚੋਂ 56 ਚਿੱਤਰਾਂ ਦੇ ਪੰਨਿਆਂ ਅਤੇ ਮੁੱਖ ਪੰਨੇ 'ਤੇ ਸੰਸਕ੍ਰਿਤ ਅਤੇ ਹਿੰਦੀ ਵਿੱਚ ਸ਼ਿਲਾਲੇਖ ਹਨ ਜੋ ਵਿਅਕਤੀਗਤ ਚਿੱਤਰਾਂ ਦੇ ਵਿਸ਼ਿਆਂ ਦਾ ਵਰਣਨ ਕਰਦੇ ਹਨ | ਇਹ ਲਗਭਗ ਸੰਨ 1810 ਦੀਆਂ ਹਨ ਤੇ ਪੰਜਾਬ ਦੇ ਕਾਂਗੜਾ ਖੇਤਰ ਵਿਚ ਬਣਾਈਆਂ ਗਈਆਂ ਸਨ | ਸੱਭਿਆਚਾਰ, ਮੀਡੀਆ ਤੇ ਖੇਡ ਵਿਭਾਗ ਨੇ ਕਿਹਾ ਕਿ ਯੂ.ਕੇ. ਵਿਚ ਕੋਈ ਹੋਰ ਤੁਲਨਾਤਮਕ ਲੜੀ ਮÏਜੂਦ ਨਹੀਂ ਹੈ, ਭਾਵ ਇਹ ਨਿਰਯਾਤ ਪਾਬੰਦੀ ਅਜਿਹੇ ਚਿੱਤਰਕਾਰੀ ਬਿਰਤਾਂਤਾਂ ਦੀ ਸਿਰਜਣਾ ਅਤੇ ਵਿਕਾਸ ਦੋਵਾਂ ਦਾ ਅਧਿਐਨ ਕਰਨ ਦਾ ਇਕ ਵਿਲੱਖਣ ਮੌਕਾ ਪੈਦਾ ਕਰਦੀ ਹੈ¢ ਯੂ.ਕੇ. ਸਰਕਾਰ ਨੇ ਇਸ ਹਫ਼ਤੇ ਕਿਹਾ ਕਿ ਇਹ ਚਿੱਤਰ ਬਰਤਾਨੀਆਂ ਤੇ ਪੰਜਾਬ ਵਿਚਕਾਰ ਚੱਲ ਰਹੇ ਸੱਭਿਆਚਾਰਕ ਸਬੰਧਾਂ ਦੀ ਯਾਦ ਦਿਵਾਉਂਦੀਆਂ ਹਨ, ਕਿਉਂਕਿ ਅੱਜ ਬਰਤਾਨੀਆਂ ਵਿਚ 10 ਲੱਖ ਤੋਂ ਵੱਧ ਹਿੰਦੂ ਰਹਿੰਦੇ ਹਨ |

ਪਿਛਲੀ ਖ਼ਬਰ 'ਪੰਜਾਬੀ ਕੌਂਸਲ ਆਫ ਆਸਟਰੇਲੀਆ' ਵੱਲੋਂ ਜਸਵੀਰ ਗੁਣਾਚੌਰੀਆ 'ਪੰਜਾਬੀਅਤ ਦੇ ਮਾਣ' ਨਾਲ ਸਨਮਾਨਿਤ <br/> ਅਗਲੀ ਖ਼ਬਰ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਦੀ ਮਾਤਾ ਨਛੱਤਰ ਕÏਰ ਨੂੰ ਅੰਤਿਮ ਵਿਦਾਇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।