05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪਿ੍ੰਸੀਪਲ ਹਰਭਜਨ ਸਿੰਘ ਯਾਦਗਾਰੀ ਟਰੱਸਟ ਯੂ.ਕੇ. ਦੀ ਹੋਈ ਵਿਸ਼ਾਲ ਇਕੱਤਰਤਾ

ਅਜੀਤ ਡੈਸਕ 23-11-2025
• 13 ਤੋਂ 20 ਫਰਵਰੀ ਤੱਕ ਮਾਹਿਲਪੁਰ ਵਿਖੇ ਹੋ ਰਹੇ ਪਿ੍ੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਬਾਰੇ ਹੋਈ ਵਿਚਾਰ ਚਰਚਾ
• ਮਾਹਿਲਪੁਰ ਵਿਖੇ ਦਸੰਬਰ 'ਚ ਹੋ ਰਿਹਾ ਸੰਤੋਸ਼ ਟਰਾਫ਼ੀ ਟੂਰਨਾਮੈਂਟ ਹੁਸ਼ਿਆਰਪੁਰ ਜ਼ਿਲ੍ਹੇ ਲਈ ਮਾਣ ਵਾਲੀ ਗੱਲ-ਸਹੋਤਾ
ਲੈਸਟਰ (ਇੰਗਲੈਂਡ), 22 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਪਿ੍ੰਸੀਪਲ ਹਰਭਜਨ ਸਿੰਘ ਯਾਦਗਾਰੀ ਟਰੱਸਟ ਯੂ.ਕੇ. ਦੀ ਇਕ ਵਿਸ਼ਾਲ ਇਕੱਤਰਤਾ ਟਰੱਸਟ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ | ਇਸ ਚ 2026 ਚ ਫਰਵਰੀ ਮਹੀਨੇ 13 ਤੋਂ 20 ਫਰਵਰੀ ਤੱਕ ਹੋਣ ਵਾਲੇ ਹੁਸ਼ਿਆਰਪੁਰ ਜ਼ਿਲੇ੍ਹ ਦੇ ਕਸਬਾ ਮਾਹਿਲਪੁਰ ਵਿਖੇ ਪਿ੍ੰਸੀਪਲ ਹਰਭਜਨ ਸਿੰਘ ਯਾਦਗਾਰੀ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਸਬੰਧੀ ਵਿਚਾਰ ਚਰਚਾ ਕੀਤੀ ਗਈ£ਇਸ ਇਕੱਤਰਤਾ ਚ ਹੋਰਨਾਂ ਤੋਂ ਇਲਾਵਾ ਇੰਡੀਅਨ ਓਵਰਸੀਜ਼ ਕਾਂਗਰਸ ਦੇ ਯੂ ਕੇ ਅਤੇ ਯੂਰਪ ਦੇ ਕਨਵੀਨਰ ਸ ਦਲਜੀਤ ਸਿੰਘ ਸਹੋਤਾ ਨੇ ਵਿਸ਼ੇਸ਼ ਤÏਰ ਤੇ ਸ਼ਿਰਕਤ ਕੀਤੀ ¢ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਟਰੱਸਟ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਦੱਸਿਆ ਕਿ ਫੁੱਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਮਾਹਿਲਪੁਰ ਵਿਖੇ ਇਸ ਵਾਰ 63ਵਾਂ ਪਿ੍ੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਬੜੇ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਕੈਟਾਗਰੀ ਦੀਆਂ ਫੁੱਟਬਾਲ ਟੀਮਾਂ ਹਿੱਸਾ ਲੈਣਗੀਆਂ¢ ਉਨ੍ਹਾਂ ਦੱਸਿਆ ਕਿ ਇਸ ਵਾਰ ਬੱਚਿਆਂ ਦੇ ਫੁੱਟਬਾਲ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਮÏਕੇ ਤੇ ਇਨਾਮ ਤਕਸੀਮ ਕੀਤੇ ਜਾਣਗੇ¢ ਇਸ ਮÏਕੇ ਤੇ ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਅਤੇ ਯੂਰਪ ਦੇ ਕਨਵੀਨਰ ਸ ਦਲਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਵਾਰ ਦਸੰਬਰ ਮਹੀਨੇ ਚ ਪਹਿਲੀ ਵਾਰ ਪਿ੍ੰਸੀਪਲ ਹਰਭਜਨ ਸਿੰਘ ਯਾਦਗਾਰੀ ਸਟੇਡੀਅਮ ਮਾਹਿਲਪੁਰ ਵਿਖੇ ਅੰਤਰਰਾਸ਼ਟਰੀ ਪੱਧਰ ਦੀ ਸੰਤੋਸ਼ ਟਰਾਫ਼ੀ ਟੂਰਨਾਮੈਂਟ ਹੋ ਰਹੇ ਹਨ,ਜੋ ਕਿ ਹੁਸ਼ਿਆਰਪੁਰ ਜ਼ਿਲੇ੍ਹ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ¢ ਉਨ੍ਹਾਂ ਕਿਹਾ ਇਨ੍ਹਾਂ ਸਾਰੇ ਕਾਰਜਾਂ ਦਾ ਸਿਹਰਾ ਪਿ੍ੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟਰੱਸਟ ਦੇ ਪ੍ਰਧਾਨ ਕੁਲਵੰਤ ਸਿੰਘ ਸਿੰਘਾ ਨੂੰ ਜਾਂਦਾ ਹੈ ,ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਪਿ੍ੰਸੀਪਲ ਹਰਭਜਨ ਸਿੰਘ ਦੀ ਯਾਦ ਚ ਲਗਾਤਾਰ ਫੁੱਟਬਾਲ ਟੂਰਨਾਮੈਂਟ ਕਰਵਾਏ ਜਾ ਰਹੇ ਹਨ¢ ਇਸ ਇਕੱਤਰਤਾ ਜੋ ਹੋਰਨਾਂ ਤੋਂ ਇਲਾਵਾ ਲੈਸਟਰ ਕਬੱਡੀ ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਖੱਖ, ਨਿਰਮਲ ਸਿੰਘ ਲੱਡੂ, ਸਤਨਾਮ ਸਿੰਘ ਤੱਗੜ, ਵਕੀਲ ਸੀਤਲ ਸਿੰਘ ਗਿੱਲ, ਗਾਇਕ ਕੇ ਬੀ ਢੀਂਡਸਾ,ਅੰਮਿ੍ਤਪਾਲ ਸਿੰਘ ਘੁਮਾਣ, ਮਿੰਟੂ ਘੁਮਾਣ, ਗੁਰਮੀਤ ਸਿੰਘ ਗੈਰੀ, ਕਾਲਾ ਪੂਰੇਵਾਲ, ਸੁਰਿੰਦਰ ਪਾਲ ਸਿੰਘ, ਰਿੱਕੀ ਚÏਹਾਨ,ਦਵਿੰਦਰ ਸਿੰਘ,ਕਾਂਗਰਸ ਆਗੂ ਸਨੀ ਚੋਪੜਾ, ਕੁਲਦੀਪ ਸਿੰਘ ਰਾਗੀ,ਗੁਰਮੀਤ ਸਿੰਘ ਗਰਚਾ, ਪਿਆਰਾ ਰੰਧਾਵਾ, ਜਤਿੰਦਰ ਚਾਹਲ, ਜਿੰਦਰ ਬੋਇਲ,ਗਿੱਲ, ਬਲਜੀਤ ਸਿੰਘ ਸਹੋਤਾ, ਅਰਵਿੰਦਰ ਸਿੰਘ, ਬਿੱਟੂ ਸੋਹਤਾ, ਸਮਸੀਰ ਸਿੰਘ ਬੈਂਸ, ਹਰਦਿਆਲ ਸਿੰਘ, ਬੱਬੀ ਸੰਘਾ, ਦਲੇਰ ਸਿੰਘ, ਪ੍ਰੇਮ ਡੋਗਰ, ਜਿੰਦਾ ਰਾਏ,ਸਪਿੰਦਰ ਹੀਰ,ਮਨਜੀਤ ਹੀਰ, ਮਲਕੀਤ ਸਿੰਘ, ਬਲਵੰਤ ਬਾਸੀ,ਸੁਰਿੰਦਰ ਸਿੰਘ, ਜੀਤੀ ਪੂਰੇਵਾਲ, ਸੁੱਖ ਸੰਧੂ, ਸਿੰਗਾਰਾ ਸਿੰਘ, ਲਾਲੀ,੍ਰ ਦੀਸਾ,ਦੀਪਾ, ਬਿੰਦਾ, ਮਨਜੀਤ ਬਾਗਲਾ, ਸੰਨੀ ਸੰਘਾ,ਰਾਜੇਸ਼ ਸੂਦ,,ਤੇਜਾ ਸਿੰਘ,ਸੁਰਿੰਦਰ ਪਾਲ ਸਿੰਘ ਸਰਹਾਲਾ, ਜਿੰਦਰ ਥਾਦੀ, ਨੇਸੀ ਭੱਜਲ ,ਕਮਲ ਕÏਾਸਲਰ, ਗੁਰਨਾਮ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਤੇਗ਼ ਬਹਾਦਰ ਸਾਹਿਬ, ਤੀਰ ਗਰੁੱਪ ਦੇ ਮੁੱਖ ਬੁਲਾਰੇ ਰਾਜਮਨਵਿੰਦਰ ਸਿੰਘ ਰਾਜਾ ਕੰਗ, ਬਰਿੰਦਰ ਸਿੰਘ ਬਿੱਟੂ,ਸਤਵਿੰਦਰ ਸਿੰਘ ਦਿਓਲ,ਸੀਰਾ,ਬਾਸੀਆਂ,ਕਾਲਾ ਨੰਗਲ, ਵਿੱਕੀ ,ਜੱਸ, ਬਲਵੰਤ ਕੰਗ, ਰਵੀ ਢਿੱਲੋ, ਸੁਖਜੀਤ ਢਿੱਲੋਂ, ਹਰਜੀਤ ਢਿੱਲੋਂ, ਦਲੇਰ ਸਿੰਘ ਸਮੇਤ ਵੱਡੀ ਗਿਣਤੀ ਚ ਟਰੱਸਟ ਦੇ ਮੈਂਬਰ ਹਾਜ਼ਰ ਸਨ¢

ਪਿਛਲੀ ਖ਼ਬਰ ਆਈ ਫੋਨ ਦੇ ਫਟਣ ਕਾਰਨ ਜ਼ਖ਼ਮੀ ਹੋਇਆ ਅਵਤਾਰ ਸਿੰਘ ਪਹੁੰਚਿਆ ਅਦਾਲਤ ਅਗਲੀ ਖ਼ਬਰ 'ਪੰਜਾਬੀ ਕੌਂਸਲ ਆਫ ਆਸਟਰੇਲੀਆ' ਵੱਲੋਂ ਜਸਵੀਰ ਗੁਣਾਚੌਰੀਆ 'ਪੰਜਾਬੀਅਤ ਦੇ ਮਾਣ' ਨਾਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।